ਸ਼ੋਕ ਸਮਾਚਾਰ: ਫਰਿਜ਼ਨੋ ਨਿਵਾਸੀ ਸ. ਹਰਜਿੰਦਰ ਸਿੰਘ ਬਿਰਦੀ ਦੇ ਅਕਾਲ ਚਲਾਣੇ ‘ਤੇ ਸਮੂੰਹ ਬਿਰਦੀ ਪਰਿਵਾਰ ਨੂੰ ਭਾਰੀ ਸਦਮਾ
ਸ਼ੋਕ ਸਮਾਚਾਰ
ਫਰਿਜ਼ਨੋ ਨਿਵਾਸੀ ਸ. ਹਰਜਿੰਦਰ ਸਿੰਘ ਬਿਰਦੀ ਦੇ ਅਕਾਲ ਚਲਾਣੇ ‘ਤੇ ਸਮੂੰਹ ਬਿਰਦੀ ਪਰਿਵਾਰ ਨੂੰ ਭਾਰੀ ਸਦਮਾ
ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਫਰਿਜ਼ਨੋ ਨਿਵਾਸੀ ਸ. ਹਰਜਿੰਦਰ ਸਿੰਘ ਬਿਰਦੀ (ਕਾਕਾ ਭਾਜੀ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 31 ਅਗਸਤ, ਦਿਨ ਸ਼ਨੀਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਇਸ ਸਮੇਂ ਉਨ੍ਹਾਂ ਦੀ ਉਮਰ 64 ਸਾਲ ਸੀ। ਉਨ੍ਹਾਂ ਦਾ ਪੰਜਾਬ ਤੋਂ ਪਿਛਲਾ ਪਿੰਡ ਸਵੱਦੀ ਕਲਾ ਸੀ, ਜੋ ਜਿਲ੍ਹਾਂ ਲੁਧਿਆਣਾ ਵਿੱਚ ਹੈ। ਸਵ: ਹਰਜਿੰਦਰ ਸਿੰਘ ਬਿਰਦੀ ਪਿਛਲੇ ਲੰਮੇ ਅਰਸੇ ਤੋਂ ਆਪਣੇ ਪਰਿਵਾਰ ਸਮੇਤ ਫਰਿਜ਼ਨੋ ਵਿਖੇ ਲਗਭਗ ਪਿਛਲੇ 40 ਸਾਲ ਤੋਂ ਰਹਿ ਰਹੇ ਸਨ। ਜਿੰਨ੍ਹਾਂ ਦਾ ਟਰੱਕਿੰਗ ਦਾ ਕਾਰੋਬਾਰ ਸੀ। ਇਹ ਸਾਰੇ ਇਲਾਕੇ ਵਿੱਚ ਪੰਜਾਬੀ ਭਾਈਚਾਰੇ ਦੀ ਸਤਿਕਾਰਯੋਗ ਸ਼ਖਸੀਅਤ ਸਨ। ਇਹ ਆਪਣੇ ਪਰਿਵਾਰਕ ਮੈਬਰਾਂ ਵਿੱਚ ਪਤਨੀ ਪਰਮਜੀਤ ਕੌਰ ਬਿਰਦੀ ਤੋਂ ਇਲਾਵਾ ਦੋ ਧੀਆਂ, ਵੀਰਤਾ ਬਿਰਦੀ ਅਤੇ ਹਰਪ੍ਰੀਤ ਬਿਰਦੀ ਨੂੰ ਛੱਡ ਗਏ ਹਨ। ਇੰਨ੍ਹਾਂ ਦਾ ਅੰਤਮ ਸੰਸ਼ਕਾਰ ਅਤੇ ਸਰਧਾਜ਼ਲੀਆਂ ਦੀ ਰਸ਼ਮ 8 ਸਤੰਬਰ, ਦਿਨ ਐਤਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ ਸਵੇਰੇ 11 ਵਜ਼ੇ ਤੋਂ 1 ਵਜ਼ੇ ਹੋਵੇਗੀ। ਜਿਸ ਦਾ ਪਤਾ: 4800 E. Clayton Ave, Fowler, CA-93625ਹੈ। ਇਸ ਉਪਰੰਤ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ “ਗੁਰਦੁਆਰਾ ਸਿੰਘ ਸਭਾ” ਫਰਿਜ਼ਨੋ ਵਿਖੇ ਬਾਅਦ ਦੁਪਹਿਰ 2:00 ਵਜ਼ੇ ਤੋਂ 4:00ਵਜ਼ੇ ਤੱਕ ਹੋਵੇਗੀ। ਗੁਰੂਘਰ ਦਾ ਪਤਾ:
4827 N. Parkway Drive, Fresno, CA-93722 ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨਾਲ ਫੋਨ ਨੰਬਰ: (559) 709-4000 ਜਾਂ (559) 217-5000, ਇਸ ਤੋਂ ਇਲਾਵਾ ਸ. ਕੇਵਲ ਸਿੰਘ (ਜੀਜਾ) ਫੋਨ: (707) 208-4931 ਉਪਰ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਵ. ਹਰਜਿੰਦਰ ਸਿੰਘ ਬਿਰਦੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਫੋਟੋ: ਸਵ. ਹਰਜਿੰਦਰ ਸਿੰਘ ਬਿਰਦੀ