ਸ਼੍ਰੋਮਣੀ ਅਕਾਲੀ ਦਲ ਪੰਜਾਬ,ਪੰਥ ਤੇ ਸਿੱਖ ਕੌਮ ਦੇ ਮਸਲੇ ਹੱਲ ਕਰਨ ਲਈ ਵਚਨਬੱਧ- ਸਤਨਾਮ ਸਿੰਘ ਚੋਹਲਾ
ਆਪਣੇ ਗ੍ਰਹਿ ਚੋਹਲਾ ਸਾਹਿਬ ਵਿਖੇ ਅਕਾਲੀ ਵਰਕਰਾਂ ਨਾਲ ਕੀਤੀ ਅਹਿਮ ਬੈਠਕ
ਰਾਕੇਸ਼ ਨਈਅਰ
ਤਰਨਤਾਰਨ,1 ਜੁਲਾਈ
ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਸ.ਸਤਨਾਮ ਸਿੰਘ ਚੋਹਲਾ ਸਾਬਕਾ ਮੈਂਬਰ ਬਲਾਕ ਸੰਮਤੀ ਵਲੋਂ ਆਪਣੇ ਗ੍ਰਹਿ ਚੋਹਲਾ ਸਾਹਿਬ ਵਿਖੇ ਅਕਾਲੀ ਦਲ ਦੇ ਸਰਗਰਮ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਦੌਰਾਨ ਪੰਜਾਬ ਦੇ ਭੱਖਦੇ ਮੁੱਦਿਆਂ ‘ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ,ਸਿੱਖ ਕੌਮ,ਪੰਥ ਤੇ ਪੰਜਾਬ ਦੇ ਸਾਰੇ ਮੁੱਦਿਆ ਦਾ ਹੱਲ ਕਰਨ ਲਈ ਵਚਨਬੱਧ ਹੈ।ਇਸ ਮੌਕੇ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਵੀ ਨਿੰਦਿਆ ਕਰਦੇ ਹੋਏ ਕਿਹਾ ਕਿ ਇਸ ਸਰਕਾਰ ਨੂੰ ਬਣੇ ਕਰੀਬ ਢਾਈ ਸਾਲ ਦਾ ਸਮਾਂ ਹੋ ਗਿਆ ਪਰ ਲੋਕਾਂ ਦੇ ਮਸਲੇ ਸੁਲਝਾਉਣ ਚ ਇਹ ਸਰਕਾਰ ਅਜੇ ਤੱਕ ਨਾਕਾਮ ਰਹੀ ਹੈ,ਜਿਸ ਦੇ ਦਾਅਵੇ ਤੇ ਵਾਅਦੇ ਚੋਣਾਂ ਵੇਲੇ ਵੱਡੇ-ਵੱਡੇ ਸਨ।ਸ.ਸਤਨਾਮ ਸਿੰਘ ਚੋਹਲਾ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਮੀਰ ਵਰਗ ਨੂੰ ਹੋਰ ਉੱਚਾ ਚੁੱਕਣ ਲਈ ਇਨ੍ਹਾਂ ਕੋਈ ਕਸਰ ਨਹੀ ਛੱਡੀ,ਜਿਸ ਕਾਰਨ ਦੇਸ਼ ਦੀ ਸਤਾ ਦੀ ਚਾਬੀ ਕੇਵਲ 10-15 ਪਰਿਵਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ।ਸ.ਚੋਹਲਾ ਨੇ ਸਪੱਸ਼ਟ ਕੀਤਾ ਕਿ ਘੋਰ ਗਰੀਬੀ,ਅਨਪੜਤਾ,ਬੇਰੁਜਗਾਰੀ ਨੇ ਆਮ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਅਰਾਮ ਉਨਾ ਦੇ ਵੱਸ ‘ਚ ਨਹੀ ਹੈ,ਘੋਰ ਵਿਤਕਰੇ,ਲਾਚਾਰੀ ਹੀ ਉਨ੍ਹਾਂ ਦੇ ਪੱਲੇ ਪਈ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਗੁਰੂਆਂ,ਪੀਰਾਂ,ਪਗੰਬਰਾਂ,ਸ਼ਹੀਦਾਂ ਦੀ ਪਾਵਨ ਧਰਤੀ ਪੰਜਾਬ ‘ਤੇ ਹਰ ਗਰੀਬ ਨਾਲ ਸਿਰੇ ਦਾ ਧੱਕਾ ਹੋ ਰਿਹਾ ਹੈ।ਸ.ਸਤਨਾਮ ਸਿੰਘ ਚੋਹਲਾ ਨੇ ਦੋਸ਼ ਲਾਇਆ ਕਿ ਇਸ ਦੇ ਸਿੱਧੇ ਦੋਸ਼ੀ ਹਾਕਮ ਧਿਰਾਂ ਵੀ ਹਨ,ਜੋ ਚੋਣਾਂ ਵੇਲੇ ਵਾਅਦੇ ਤਾਂ ਵੱਡੇ-ਵੱਡੇ ਕਰਦੇ ਹਨ,ਪਰ ਸਤਾ ਪ੍ਰਾਪਤੀ ਬਾਅਦ ਉਨਾ ਨੂੰ ਵਸਾਰ ਦਿੱਤਾ ਜਾਂਦਾ ਹੈ । ਉਨਾ ਦਾਅਵੇ ਨਾਲ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਸਿਧਾਂਤਕ ਮੁੱਦੇ ‘ਤੇ ਚੋਣ ਲੜੇਗੀ ਤੇ ਵੱਡੀ ਪੱਧਰ ‘ਤੇ ਜਿੱਤ ਦਰਜ ਕਰੇਗੀ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਗਰੀਬ ਵਰਗ ਲਈ ਖਾਸ ਨੀਤੀਆਂ ਘੜੀਆਂ ਜਾਣਗੀਆਂ।ਸ.ਸਤਨਾਮ ਸਿੰਘ ਚੋੋਹਲਾ ਨੇ ਕਿਹਾ ਕਿ ਰੋਟੀ,ਭੋਜਨ ਮਨੁੱਖ ਦੀ ਸਭ ਤੋਂ ਪਹਿਲੀ ਲੋੜ ਹੈ ਪਰ ਅੱਜ ਦੇਸ਼ ਤੇ ਪੰਜਾਬ ਦੇ ਹਲਾਤ ਕਿਸੇ ਕੋਲੋਂ ਲੁਕੇ ਨਹੀਂ ਹਨ।ਭਾਜਪਾ ਦੇ ਰਾਜ ਵਿੱਚ ਮਹਿੰਗਾਈ ਨੇ ਅੰਬਰਾਂ ਨੂੰ
ਛੂ ਲਿਆ ਹੈ।ਆਮ ਵਰਗ ਦੇ ਬੁਰੇ ਹਾਲਤ ਹਨ।ਇਸ ਬਾਰੇ ਸ.ਸਤਨਾਮ ਸਿੰਘ ਚੋਹਲਾ ਸਾਹਿਬ ਨੇ ਲੋਕਾਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਚ ਹੋਰ ਮੀਟਿੰਗਾਂ ਕਰਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਾਅਦਿਆਂ ਬਾਰੇ ਹੋਰ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ,ਕਿਸਾਨ ਆਗੂ ਗੁਰਦੇਵ ਸਿੰਘ,ਹਰਜਿੰਦਰ ਸਿੰਘ ਜਿੰਦਾ ਆੜ੍ਹਤੀ, ਦਲਬੀਰ ਸਿੰਘ ਸਾਬਕਾ ਸਰਪੰਚ ਅਵਤਾਰ ਸਿੰਘ ਰੇਮੰਡ ਵਾਲੇ,ਮਨਜਿੰਦਰ ਸਿੰਘ ਲਾਟੀ,ਦਿਲਬਰ ਸਿੰਘ ਸੰਧੂ,ਡਾ.ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ, ਸੂਬੇਦਾਰ ਹਰਬੰਸ ਸਿੰਘ,ਬਲਬੀਰ ਸਿੰਘ ਬੱਲੀ,ਜਗਰੂਪ ਸਿੰਘ ਪ੍ਰਧਾਨ ਪੱਖੋਪੁਰ,ਸਾਧਾ ਸਿੰਘ ਪ੍ਰਧਾਨ,ਸਿਮਰਜੀਤ ਸਿੰਘ ਕਾਕੂ,ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।