ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਗੁਰਪੁਰਬ ਮੌਕੇ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਕੁਦਰਤੀ ਸ੍ਰੋਤਾਂ ਨੂੰ ਬਚਾਉਣ ਦਾ ਦਿਤਾ ਸੰਦੇਸ਼

0
25
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਗੁਰਪੁਰਬ ਮੌਕੇ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਕੁਦਰਤੀ ਸ੍ਰੋਤਾਂ ਨੂੰ ਬਚਾਉਣ ਦਾ ਦਿਤਾ ਸੰਦੇਸ਼
‘ਨਾਲੇ ਪੁੰਨ ,ਨਾਲੇ ਫਲੀਆਂ’ ਵਾਂਗ  ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਕਮਾਈ ਦਾ ਜ਼ਰੀਆ ਵੀ ਬਣਨਗੇ ਪੌਦੇ-ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ।
ਮਾਨਸਾ 15 ਨਵੰਬਰ : ਜਗਤ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਮੌਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਡਾ਼.ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੀ ਯੋਗ ਅਗਵਾਈ ਹੇਠ ਸੈਂਟਰਲ ਪਾਰਕ ਮਾਨਸਾ ਵਿਖੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ । ਇਸ ਮੌਕੇ ਪੌਦੇ ਲਗਾਉਣ ਸਮੇਂ ਡਾ਼ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਜਗਤ ਗੁਰੂ ਬਾਬਾ ਨਾਨਕ ਜੀ ਨੇ ਕੁਦਰਤੀ ਸ੍ਰੋਤਾਂ ਦੀ ਸਾਂਭ-ਸੰਭਾਲ, ਹੱਥੀ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਸੰਦੇਸ਼ ਦਿਤਾ ਹੈ। ਅਜੋਕੇ ਸਮੇਂ ਵਿਚ ਵਾਤਾਵਰਣ, ਆਬੋ ਹਵਾ ਗੰਧਲੀ ਹੋ ਰਹੀ ਹੈ। ਜਿਸ ਨੂੰ ਬਚਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕਿ ਭਵਿੱਖ ਵਿੱਚ ਆਉਣ ਵਾਲੀਆ ਪੀੜ੍ਹੀਆਂ ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਨ ਤੋਂ ਵਾਂਝੀਆ ਨਾ ਰਹਿਣ । ਇਹ ਸਾਡੀ ਕਮਾਈ ਹੈ ਜੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਹਾਈ ਹੋਵੇਗੀ । ਇਸ ਮੌਕੇ ਸੈਂਟਰਲ ਪਾਰਕ ਮਾਨਸਾ ਵਿਖੇ 25 ਦੇ ਕਰੀਬ ਪੌਦੇ ਲਗਾਏ ਗਏ।ਉਨ੍ਹਾਂ ਕਿਹਾ ਕਿ ਔਲੇ ਦੇ ਫ਼ਲ ਵਾਲੇ ਪੌਦੇ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ। ਡਾ. ਰਾਏ ਨੇ ਕਿਹਾ ਕਿ ਬੂਟਿਆਂ ਦੀ ਸਹੀ ਸੰਭਾਲ ਕਰਨੀ ਵੀ ਅਤਿ ਜ਼ਰੂਰੀ ਹੈ। ਛੋਟੇ ਪੰਛੀਆਂ ਦੀਆਂ ਨਸਲਾਂ ਖ਼ਤਮ ਹੋ ਰਹੀਆ ਹਨ ਕਿੳਕਿ ਉਨਾਂ ਨੂੰ ਆਪਣਾ ਆਲਣਾ ਪਾਉਣ ਲਈ ਉਚਿਤ ਥਾਂ ਨਹੀ ਮਿਲ ਰਹੀ, ਇਹਨਾਂ ਪੌਦਿਆਂ ਅਤੇ ਵੇਲਾਂ ਵਿੱਚ ਇਹ ਪੰਛੀ ਅਸਾਨੀ ਨਾਲ ਆਲਣਾ ਪਾ ਸਕਦੇ ਹਨ,ਜਿਸ ਨਾਲ ਉਹਨਾਂ ਦੀ ਨਸਲ ਜਿੳਦੀ ਰਹੀ ਸਕਦੀ ਹੈ। ਪੰਛੀਆਂ ਦੀਆਂ ਨਸਲਾਂ ਬਚਾਉਣ ਅਤੇ ਸਾਡੀ ਅਗਲੀ ਪੀੜ੍ਹੀ ਅਤੇ ਆਪਣੇ ਬੱਚਿਆ ਨੂੰ ਸਾਨੂੰ ਪੌਦਿਆਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰੇਕ ਖ਼ੁਸ਼ੀ ਗ਼ਮੀ ਦੇ ਮੌਕੇ ਤੇ ਬੂਟੇ ਲਗਾਉਣ ਦੀ ਪਿਰਤ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਕੁਦਰਤ ਨਾਲ ਨੇੜਲੀ ਸਾਂਝ ਕਰਕੇ ਕਾਦਰ ਨੂੰ ਪਾੳਣਾ ਸਮੇਂ ਦੀ ਲੋੜ ਹੈ ਤਾਂ ਜੋ ਰੋਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਹਰਿਆਵਲ ਭਰਪੂਰ ਵਾਤਾਵਰਣ ਨਾਲ ਜੁੜ ਕੇ ਸਕੂਨ ਹਾਸਲ ਹੁੰਦਾ ਰਹੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਸ਼ ਭਾਰਤੀ ਐਪਿਡੀਮੈਲੋਜਿਸਟ, ਸੰਜੀਵ ਸ਼ਰਮਾ ਹੈਲਥ ਸੁਪਰਵਾਇਜ਼ਰ, ਗੁਰਿੰਦਰ ਕੁਮਾਰ ਸਿਹਤ ਕਰਮਚਾਰੀ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਗੁਰਪੁਰਬ ਮੌਕੇ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਅਤੇ ਹੋਰ ਕਰਮਚਾਰੀ ਬੂਟੇ ਲਾਉਂਦੇ ਹੋਏ।

LEAVE A REPLY

Please enter your comment!
Please enter your name here