ਸਿੱਖਸ ਆਫ ਡੀ ਐਮ ਵੀ ਅਤੇ ਸਿੱਖਸ ਆਫ਼ ਯੂ ਐਸ ਏ ਮੈਰੀਲੈਡ ਸਟੇਟ ਦੀ ਅਜ਼ਾਦੀ ਪ੍ਰੇਡ ਸਾਂਝੇ ਤੌਰ ਤੇ ਕੱਢਣਗੇ ।

0
19

ਸਿੱਖਸ ਆਫ ਡੀ ਐਮ ਵੀ ਅਤੇ ਸਿੱਖਸ ਆਫ਼ ਯੂ ਐਸ ਏ ਮੈਰੀਲੈਡ ਸਟੇਟ ਦੀ ਅਜ਼ਾਦੀ ਪ੍ਰੇਡ ਸਾਂਝੇ ਤੌਰ ਤੇ ਕੱਢਣਗੇ ।
ਚਾਰ ਜੁਲਾਈ ਦੀ ਅਜ਼ਾਦੀ ਦਿਵਸ ਪ੍ਰੇਡ ਡੰਡੌਕ ਮੈਰੀਲੈਡ ਵਿਚ ਕੱਢੀ ਜਾਵੇਗੀ।

ਮੈਰੀਲੈਡ-( ਵਿਸ਼ੇਸ਼ ਪ੍ਰਤੀਨਿਧ ) ਅਮਰੀਕਾ ਦੀ ਅਜ਼ਾਦੀ ਦਿਵਸ ਦੀ ਸਟੇਟ ਆਫ਼ ਮੈਰੀਲੈਡ ਪ੍ਰੇਡ ਡੰਡੌਕ ਵਿੱਚ ਕੰਢੀ ਜਾਵੇਗੀ। ਜੋ ਦੋ ਸੰਸਥਾਵਾਂ ਸਾਂਝੇ ਤੋਰ ਤੇ ਕੱਢ ਰਹੀਆਂ ਹਨ। ਦੋਵਾ ਸੰਸਥਾਵਾਂ ਦੇ ਨੁੰਮਾਇਦਿਆ ਦੀ ਇਕ ਅਹਿਮ ਮੀਟਿੰਗ ਆਨਿਸਟ ਰੈਸੋਟੋਰੈਟ ਵਿਚ ਕੀਤੀ ਗਈ ਹੈ। ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਅਮਰਜੀਤ ਸਿੰਘ ਦੀ ਆਗਿਆ ਨਾਲ ਸ਼ੁਰੂ ਕੀਤੀ ਗਈ।
ਮੀਟਿੰਗ ਵਿੱਚ ਵਿਸਥਾਰ ਪੂਰਵਕ ਡਾਕਟਰ ਸੁਰਿੰਦਰ ਸਿੰਘ ਨੇ ਪ੍ਰੇਡ ਦੀ ਰੂਪਰੇਖਾ ਦੱਸੀ । ਉਹਨਾਂ ਕਿਹਾ ਇਸ ਵਾਰ ਸਿੱਖ ਕੁਮਿਨਟੀ ਵੱਲੋਂ ਫਲੋਟ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਗੋਲਡਨ ਟੈਪਲ,ਮਾਰਸ਼ਲ ਆਰਟ,ਸਟੈਚੂ ਆਫ ਲਿਬਰਟੀ ਤੇ ਗੁਰਦੁਆਰਾ ਕੇਸਗੜ ਦੇ ਦ੍ਰਿਸ਼ ਪੇਸ਼ ਕੀਤੇ ਗਏ ਹਨ। ਇਹ ਫਲੋਟ ਸਿੱਖਾਂ ਦੀ ਪਹਿਚਾਣ ਨੂੰ ਅਮਰੀਕਨ ਕੁਮਿਨਟੀ ਵਿਚ ਦਰਸਾਏਗਾ।ਜੋ ਸ਼ਾਂਤੀ ,ਸਤਿਕਾਰ  ਤੇ ਏਕੇ ਦਾ ਸੰਦੇਸ਼ ਦੇਵੇਗਾ।
ਇਸ ਵਿੱਚ ਪੰਜ ਗੱਡੀਆਂ ਅਮਰੀਕਨ ਝੰਡਿਆਂ , ਝੰਡੀਆਂ ਤੇ ਤਸਵੀਰਾਂ ਨਾਲ ਸਜਾਈਆ ਜਾਣਗੀਆਂ।ਗੱਤਕੇ ਦੇ ਜੋਹਰ ਸਿੱਖ ਬੱਚੇ ਪੇਸ਼ ਕਰਨਗੇ।ਸਾਰੇ ਹਾਜ਼ਰੀਨ ਅਮਰੀਕਾ ਦੇ ਝੰਡੇ ਦੇ ਰੰਗ ਦੀਆਂ ਦਸਤਾਰਾਂ ਸਜਾਉਣਗੇ। ਬੀਬੀਆਂ ਚੁੰਨੀਆਂ ਤੇ ਸਕਾਰਫ ਅਮਰੀਕਾ ਦੇ ਝੰਡੇ ਨਾਲ ਦੀ ਪਹਿਨਣਗੀਆਂ । ਪ੍ਰੇਡ ਦੇ ਮਾਰਸ਼ਲ ਅਨੁਸ਼ਾਸਨ ਦੀ ਵਾਗਡੋਰ ਸੰਭਾਲ਼ਣਗੇ। ਸਮੁੱਚੀ ਪ੍ਰੇਡ ਦੇ ਰਿਫਰੈਸ਼ਮੈਟ ਦਾ ਪ੍ਰਬੰਧ ਕੇਵਲ ਸਿੰਘ ਤੇ ਜੱਸਾ ਸਿੰਘ ਨੇ ਜਿਮੇਵਾਰੀ ਲਈ ਹੈ। ਫਲੋਟ ਦਾ ਖ਼ਰਚਾ ਦਲਜੀਤ ਸਿੰਘ ਪ੍ਰਧਾਨ ਸਿਖਸ ਆਫ ਯੂ ਐਸ ਏ ਅਤੇ ਗਤਕੇ ਦੀ ਜਿਮੇਵਾਰੀ ਹਰਬੰਸ ਸਿੰਘ ਖਾਲਸਾ ਤੇ ਮਨਿੰਦਰ ਸਿੰਘ ਖਾਲਸਾ ਨੇ ਲਈ ਹੈ।
ਸਮੁੱਚੀ ਮੀਟਿੰਗ ਬਹੁਤ ਹੀ ਵਧੀਆ ਮਾਹੋਲ ਵਿੱਚ ਹੋਈ ਹੈ ਜਿਸ ਵਿੱਚ ਇੱਕ ਸੋ ਤੋ ਉੱਪਰ ਪ੍ਰੀਵਾਰਾ ਨੇ ਹਿੱਸਾ ਲੈਣ ਦਾ ਅਸਵਾਸ਼ਨ ਦਿਤਾ ਹੈ।
ਇਸ ਪ੍ਰੇਡ ਨੂ ਵਰਜੀਨੀਆ ਤੋ  ਮਹਿਤਾਬ ਸਿੰਘ ਕਾਹਲੋ ਕੁਆਰਡੀਨੇਟਰ ਸਿਖਸ ਆਫ ਯੂ ਐਸ ਏ ਨੇ ਹਮਾਇਤ ਹਾਜ਼ਰ ਹੋ ਕੇ ਕੀਤੀ ਹੈ।
ਇਸ ਪ੍ਰੇਡ ਦੀ ਕਵਰਿਜ ਕਰਨ ਵਾਸਤੇ ਹਰਜੀਤ ਸਿੰਘ ਹੁੰਦਲ ਸੀ ਸੀ ਓ ਸਬਰੰਗ,ਪੰਜਾਬ ਟਾਈਮ ਤੋਂ ਸਰਬਜੀਤ ਸਿੰਘ ਗਿੱਲ ਤੇ ਡਾਕਟਰ ਗਿੱਲ ਗਗਨ ਦਮਦਮਾ ਤੋ ਕਰਨਗੇ।
ਅਖੀਰ ਵਿੱਚ ਸਾਰਿਆਂ ਦਾ ਧੰਨਵਾਦ ਕੇਵਲ ਸਿੰਘ ਸਕੱਤਰ ਨੇ ਕੀਤਾ ਹੈ। ੳਹਨਾ ਕਿਹਾ ਇਹ ਪ੍ਰੇਡ ਮੈਰੀਲੈਡ ਵਿੱਚ ਸਿੱਖ ਕੁਮਿਨਟੀ ਲਈ ਇਤਿਹਾਸਕ ਹੋਵੇਗੀ।

LEAVE A REPLY

Please enter your comment!
Please enter your name here