ਸਿੱਖਿਆ ਮੰਤਰੀ ਵੱਲੋਂ ਦਿਵਾਲੀ ਮੌਕੇ ਦਿੱਤਾ ਭਰੋਸਾ ਬਣਿਆ ਲਾਰਾ
ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਸ਼ਾਂਤ ਹੋਏ ਅਧਿਆਪਕ, 28 ਅਗਸਤ ਦੀ ਮੀਟਿੰਗ ਤੈਅ
ਸੰਗਰੂਰ,
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਪੰਜਾਬ ਭਰ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਇਕੱਤਰ ਅਧਿਆਪਕਾਂ ਵੱਲੋਂ ਅੱਜ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ ਅਧਿਆਪਕਾਂ ਦੀ ਖਿੱਚ ਧੂਹ ਕੀਤੀ ਗਈ, ਜਿਸ ਕਰ ਕੇ ਕੁੱਝ ਅਧਿਆਪਕ ਬੇਹੋਸ਼ ਵੀ ਹੋ ਗਏ। ਸੰਘਰਸ਼ ਵਿੱਚ ਸ਼ਾਮਲ ਕੁੱਝ ਮਹਿਲਾ ਅਧਿਆਪਕਾਂ ਦੀ ਵੀ ਪੁਲੀਸ ਵੱਲੋਂ ਖਿੱਚ-ਧੂਹ ਦੇ ਵੀ ਕੀਤੀ ਗਈ।
ਇਸ ਤੋਂ ਪਹਿਲਾਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਕੰਪਿਊਟਰ ਅਧਿਆਪਕ ਸੰਗਰੂਰ ਵਿਖੇ ਪਟਿਆਲਾ ਹਾਈਵੇ ਰੋਡ ਤੇ ਇਕੱਤਰ ਹੋਏ, ਜੋ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਤੋਂ ਤਕਰੀਬਨ ਡੇਢ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜਿੱਥੇ ਪਹਿਲਾ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਬੇਰੁੱਖੀ ਅਤੇ ਮਤਰੇਈ ਮਾਂ ਵਾਲੇ ਅਪਣਾਏ ਜਾ ਰਹੇ ਵਤੀਰੇ ਦੀ ਜੰਮ ਕੇ ਅਪਣੇ ਭਾਸ਼ਣਾਂ ਵਿੱਚ ਅਲੋਚਨਾ ਕੀਤੀ ਗਈ। ਇਸ ਤੋਂ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ ਜਿਸ ਕਾਰਨ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਤੇ ਕੰਪਿਊਟਰ ਅਧਿਆਪਕ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਬੈਰੀਗੈਟ ਲਾ ਕੇ ਰੋਕਿਆ ਗਿਆ।
ਜੱਥੇਬੰਦੀ ਦੇ ਆਗੂਆਂ ਨੇ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮ ਪੰਜਾਬ ਦੇ ਸਮੁੱਚੇ ਮੁਲਾਜਮਾਂ ਨੂੰ 6ਵਾਂ ਤਨਖਾਹ ਕਮਿਸ਼ਨ ਮਿਲ ਚੁੱਕਾ ਹੈ, ਪਰ ਕੰਪਿਊਟਰ ਅਧਿਆਪਕ ਨੂੰ ਜਾਣ-ਬੁੱਝ ਕੇ 6ਵੇਂ ਤਨਖਾਹ ਕਮਿਸ਼ਨ ਤੋਂ ਵਾਂਝਾ ਰੱਖਿਆ ਗਿਆ ਹੈ ਪੰਜਾਬ ਸਰਕਾਰ ਦੇ ਮਤਰੇਈ ਮਾਂ ਵਾਲਾ ਸਲੂਕ ਕਰਕੇ ਕੰਪਿਊਟਰ ਅਧਿਆਪਕਾਂ ਦੇ ਬਣਦੇ ਜਾਇਜ ਹੱਕਾਂ ਤੋਂ ਵਿਰਵਾ ਕੀਤਾ ਹੋਇਆ ਹੈ। ਕੰਪਿਉਟਰ ਅਧਿਆਪਕ ਯੂਨੀਅਨ ਪੰਜਾਬ ਕਈ ਵਾਰ ਸਬ-ਕਮੇਟੀ , ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਨਾਲ ਮੀਟਿੰਗਾਂ ਕਰ ਚੁੱਕੀ ਹੈ ਅਤੇ ਬਹੁਤ ਵਾਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਅਪਣੀਆਂ ਜਾਇਜ ਮੰਗਾਂ ਸਬੰਧੀ ਮਿਲ ਚੁੱਕੀ ਹੈ ਪਰ ਕੰਪਿਊਟਰ ਅਧਿਆਪਕਾਂ ਦੀਆ ਜਾਇਜ ਅਤੇ ਲੰਬਿਤ ਮੰਗਾਂ ਨੂੰ ਹੱਲ ਨਹੀ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ 22 ਸਤੰਬਰ 2022 ਨੂੰ “ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਤੇ ਤੋਹਫਾ ਦੇਣ” ਦਾ ਐਲਾਨ ਕੀਤਾ ਗਿਆ ਸੀ ।ਬੀਤੇ ਸਾਲ ਸਿੱਖਿਆ ਮੰਤਰੀ ਨੇ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਤਨਖਾਹ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸ ਦੇ ਨਿਯਮ ਅਤੇ ਹੋਰ ਵਿਭਾਗੀ ਮਸਲੇ ਦੀਵਾਲੀ ਤੇ ਹੱਲ ਕਰਨ ਦਾ ਐਲਾਨ ਅਖਵਾਰਾਂ ਅਤੇ ਆਮ ਆਦਮੀ ਪਾਰਟੀ ਦੇ ਵੱਖ ਮੰਚਾਂ ਕੀਤਾ ਸੀ ਜੋ ਕਿ ਇੱਕ ਸਾਲ ਬੀਤ ਜਾਣ ਉਪਰੰਤ ਵੀ ਵਫਾ ਨਹੀੰ ਹੋਇਆ ਹੈ। ਜੱਥੇਬੰਦੀ ਨੂੰ ਪੰਜਾਬ ਸਰਕਾਰ ਨਾਲ ਇਹ ਵੀ ਗਿਲਾ ਹੈ ਕਿ 90 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਜਿਹਨਾਂ ਦੇ ਆਸ਼ਰਿਤਾਂ ਦੀ ਪੰਜਾਬ ਸਰਕਾਰ ਨੇ ਕਿਸੇ ਤਰਾਂ ਦੀ ਵਿੱਤੀ ਸਹਾਇਤਾ ਸਰਕਾਰ ਨਹੀਂ ਕੀਤੀ ਹੈ ਨਾ ਹੀ ਉਹਨਾਂ ਦੇ ਆਸ਼ਰਿਤਾਂ ਨੂੰ ਮੌਤ ਉਪਰੰਤ ਨੌਕਰੀ ਦਿੱਤੀ ਗਈ, ਜਿਸ ਕਾਰਣ ਉਹਨਾਂ ਦੇ ਪਰਿਵਾਰਾਂ ਸੜਕਾਂ ਤੇ ਰੁੱਲਣ ਮਜਬੂਰ ਹਨ।
ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੇ ਮਸਲੇ 5 ਸਤੰਬਰ ਤੱਕ ਹੱਲ ਨਾ ਕੀਤੇ ਤਾਂ ਅਧਿਆਪਕ ਦਿਵਸ ਮੌਕੇ ਕੰਪਿਊਟਰ ਅਧਿਆਪਕ ਐਕਸ਼ਨ ਕਰਕੇ ਆਪਣਾ ਰੋਸ ਦਰਜ ਕਰਵਾਉਣਗੇ।
ਰੈਲੀ ਦੋਰਾਨ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ, ਪਰਮਿੰਦਰ ਸਿੰਘ ਘੁਮਾਣ ਅਤੇ ਹਰਪ੍ਰੀਤ ਸਿੰਘ ਜਨਰਲ ਸਕੱਤਰ, ਅਨਿਲ ਐਰੀ ਮੀਤ ਪ੍ਰਧਾਨ, ਏਕਮਉਕਾਰ ਸਿੰਘ ਮੀਤ ਪ੍ਰਧਾਨ, ਸਿਕੰਦਰ ਸਿੰਘ ਮੀਤ ਪ੍ਰਧਾਨ, ਪਰਮਵੀਰ ਸਿੰਘ ਪੰਮੀ ਮੀਤ ਪ੍ਰਧਾਨ, ਅਮਰਦੀਪ ਸਿੰਘ ਤੇ ਪ੍ਰਦੀਪ ਮਲੂਕਾ ਕਾਨੂਨੀ ਸਲਾਹਕਾਰ, ਹਰਭਗਵਾਨ ਸਿੰਘ ਸਟੇਜ ਸਕੱਤਰ, ਗੁਰਦੀਪ ਸਿੰਘ ਬੈਂਸ ਜੁਆਇੰਟ ਸਕੱਤਰ, ਗੁਰਪ੍ਰੀਤ ਸਿੰਘ ਟੋਹੜਾ ਪ੍ਰਮੁੱਖ ਸਲਾਹਕਾਰ, ਹਰਜੀਤ ਸਿੰਘ ਵਿੱਤ ਸਕੱਤਰ, ਪਰਮਜੀਤ ਸਿੰਘ ਵਿੱਤ ਸਕੱਤਰ, ਹਰਮਿੰਦਰ ਸਿੰਘ ਸੰਧੂ ਪ੍ਰੈੱਸ ਸਕੱਤਰ, ਹਰਜਿੰਦਰ ਮਹਿਸਮਪੁਰ ਪ੍ਰੈਸ ਸਕੱਤਰ, ਕੁਨਾਲ ਕਪੂਰ, ਜਗਤਾਰ ਸਿੰਘ, ਅਮਰਜੀਤ ਸਿੰਘ, ਅਮਨਜੋਤੀ, ਰਾਜਵਿੰਦਰ ਲਾਖਾ, ਮੈਡਮ ਰਾਖੀ ਮੰਨਨ, ਮੈਡਮ ਰਾਜਵੰਤ ਕੌਰ, ਮੈਡਮ ਸੁਖਜੀਤ ਸਹਣਾ, ਜਿਲਾ ਪ੍ਰਧਾਨ ਸੱਤਪ੍ਰਤਾਪ ਸਿੰਘ ਮਾਨਸਾ, ਜਗਦੀਸ਼ ਸ਼ਰਮਾਂ ਸੰਗਰੂਰ, ਹਨੀ ਗਰਗ ਪਟਿਆਲਾ, ਗੁਰਪਿੰਦਰ ਗੁਰਦਾਸਪੁਰ, ਪ੍ਰਦੀਪ ਬੈਰੀ ਮੁਕਤਸਰ, ਅਮਨਦੀਪ ਸਿੰਘ ਪਠਾਨਕੋਟ, ਰਮਨ ਕੁਮਾਰ ਜਲੰਧਰ, ਜਸਵਿੰਦਰ ਸਿੰਘ ਲੁਧਿਆਣਾ, ਨਵਤੇਜ ਸਿੰਘ ਫਤਿਹਗੜ ਸਾਹਿਬ, ਜਗਸੀਰ ਸਿੰਘ ਫਰੀਦਕੋਟ, ਰਾਕੇਸ਼ ਸਿੰਘ ਮੋਗਾ, ਸੀਤਲ ਸਿੰਘ ਤਰਨਤਾਰਨ, ਦਵਿੰਦਰ ਸਿੰਘ ਫਿਰੋਜਪੁਰ, ਸੱਤਿਆ ਸਰੂਪ ਫਾਜਿਲਕਾਂ, ਗਗਨਦੀਪ ਸਿੰਘ ਅਮ੍ਰਿਤਸਰ, ਰਵਿੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਕਪੂਰਥਲਾ, ਰੋਬਿਨ ਮਲੇਰਕੋਟਲਾ, ਪ੍ਰਦੀਪ ਕੁਮਾਰ ਬਰਨਾਲਾ, ਰਮਨ ਕੁਮਾਰ ਕਪੂਰਥਲਾ, ਹਰਜਿੰਦਰ ਸਿੰਘ ਨਵਾਂ ਸ਼ਹਿਰ, ਆਗੂ ਸਾਮਿਲ ਹੋਏ। ਭਰਾਤਰੀ ਜਥੇਬੰਦੀ ਡੀ.ਟੀ.ਐੱਫ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਮੀਤ ਪ੍ਰਧਾਨ ਰਾਜੀਵ ਬਰਨਾਲਾ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਆਦਿ ਸਾਥੀਆਂ ਸਮੇਤ ਹਾਜ਼ਰ ਹੋਏ। ਇਸ ਮੌਕੇ ਜੀ.ਟੀ.ਯੂ. ਵੱਲੋਂ ਦੇਵੀ ਦਿਆਲ ਹਾਜ਼ਰ ਸਨ।