ਸਿੱਖੀ ਨੂੰ ਪ੍ਰੇਰਿਤ ਕਰਨ ਲਈ ਯੂਥ ਅਕਾਲੀ ਦਲ ਵਲੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਗਿਆ ਵਿਸ਼ੇਸ਼ ਮੁਫਤ ਦਸਤਾਰ ਸਜਾਉਣ ਦਾ ਕੈਂਪ
ਰਾਕੇਸ਼ ਨਈਅਰ ਚੋਹਲਾ
ਸ਼੍ਰੀ ਗੋਇੰਦਵਾਲ ਸਾਹਿਬ/ਤਰਨਤਾਰਨ,19 ਸਤੰਬਰ
ਸ਼੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਹਲਾ ਅਤੇ ਜ਼ਿਲ੍ਹਾ ਤਰਨ ਤਾਰਨ ਦੀ ਸਮੁੱਚੀ ਟੀਮ ਵੱਲੋਂ ਇਤਿਹਾਸਕ ਸ੍ਰੀ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ‘ਮੇਰੀ ਦਸਤਾਰ,ਮੇਰੀ ਸ਼ਾਨ’ ਤਹਿਤ ਮੁਫਤ ਦਸਤਾਰ ਸਜਾਉਣ ਦੇ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਲੋਂ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਸਿੱਖੀ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਵਿਰਾਸਤ ਨੂੰ ਸਤਿਕਾਰ ਦੇਣ ‘ਤੇ ਜ਼ੋਰ ਦਿੱਤਾ।ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਸੈਂਕੜੇ ਸੰਗਤਾਂ ਦੇ ਸਿੱਖ ਸਵੈਮਾਣ ਅਤੇ ਵਿਰਸੇ ਦੇ ਪ੍ਰਤੀਕ ਦਸਤਾਰਾਂ ਬੰਨੀਆਂ ਗਈਆਂ। ਸ.ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਇਸ ਕੈਂਪ ਦਾ ਉਦੇਸ਼ ਨੌਜਵਾਨਾਂ ਵਿੱਚ ਸ਼ਰਧਾ ਨੂੰ ਪ੍ਰੇਰਿਤ ਕਰਨਾ ਅਤੇ ਸਿੱਖ ਪਛਾਣ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ’ਮੇਰੀ ਦਸਤਾਰ,ਮੇਰੀ ਸ਼ਾਨ’ ਪਹਿਲਕਦਮੀ ਪੰਜਾਬ ਭਰ ਵਿੱਚ ਸਿੱਖ ਪਛਾਣ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਯੂਥ ਅਕਾਲੀ ਦਲ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ।ਸੰਸਥਾ ਨੇ ਸਫਲਤਾਪੂਰਵਕ ਕਈ ਦਸਤਾਰ ਸਜਾਉਣ ਦੇ ਕੈਂਪ ਲਗਾਏ ਹਨ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ।ਸ.ਸਰਬਜੀਤ ਸਿੰਘ ਝਿੰਜਰ ਨੇ ਕਿਹਾ,ਇਸ ਪਵਿੱਤਰ ਦਿਹਾੜੇ ‘ਤੇ, ਅਸੀਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਵਿਰਾਸਤ ਦਾ ਸਨਮਾਨ ਕਰਦੇ ਹਾਂ।ਇਸ ਮੌਕੇ ਸ.ਬਲਵਿੰਦਰ ਸਿੰਘ ਭੂੰਦੜ ਨੇ ਕਿਹਾ,ਮੈਂ ਸਿੱਖ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਯੂਥ ਅਕਾਲੀ ਦਲ ਦੇ ਸਮਰਪਣ ਦੀ ਪ੍ਰਸ਼ੰਸਾ ਕਰਦਾ ਹਾਂ। ਮੇਰੀ ਦਸਤਾਰ,ਮੇਰੀ ਸ਼ਾਨ’ ਵਰਗੀਆਂ ਪਹਿਲਕਦਮੀਆਂ ਸਾਡੇ ਭਾਈਚਾਰੇ ਦੇ ਭਵਿੱਖ ਨੂੰ ਬਣਾਉਣ ਲਈ ਮਹੱਤਵਪੂਰਨ ਹਨ ਅਤੇ ਮੈਂ ਨੌਜਵਾਨਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ,ਇਕਬਾਲ ਸਿੰਘ ਸੰਧੂ,ਗੌਰਵਜੀਤ ਸਿੰਘ ਵਲਟੋਹਾ,ਗੁਰਸੇਵਕ ਸਿੰਘ ਸ਼ੇਖ,ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ,ਜਥੇ.ਦਲਬੀਰ ਸਿੰਘ ਜਹਾਂਗੀਰ,ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ,ਕੁਲਦੀਪ ਸਿੰਘ ਲਾਹੌਰੀਆ,ਪ੍ਰੇਮ ਸਿੰਘ ਪੰਨੂ,ਚਿਤਵੀਰ ਸਿੰਘ ਫਿਰੋਜ਼ਪੁਰ,ਅੰਮ੍ਰਿਤਪਾਲ ਸਿੰਘ ਫਗਵਾੜਾ,ਰਵਿੰਦਰ ਸਿੰਘ ਲਾਡੀ,ਸੁਖਵਿੰਦਰ ਸਿੰਘ,ਜੋਬਨਜੀਤ ਸਿੰਘ ਲੁਹਾਰ, ਗੁਰਪ੍ਰਤਾਪ ਸਿੰਘ ਪੰਨੂ,ਜੱਗੀ ਪੰਨੂ,ਗੁਰਵਿੰਦਰ ਸਿੰਘ,ਜਗਰੂਪ ਧੂਲਕਾ,ਨਿਸ਼ਾਨ ਸਿੰਘ ਲੁਹਾਰ,ਗੁਲਵਿੰਦਰ ਸਿੰਘ ਸੋਨਾ,ਕੁਰਿੰਦਰਜੀਤ ਸਿੰਘ ਚੋਹਲਾ ਖੁਰਦ,ਗੁਰਜੰਟ ਸਿੰਘ,ਰਾਜਵਿੰਦਰ ਸਿੰਘ,ਜਗਦੀਪ ਸਿੰਘ,ਰਣਜੀਤ ਸਿੰਘ,ਜਗਰੂਪ ਸਿੰਘ ਪੱਖੋਪੁਰ,ਜਸਪ੍ਰੀਤ ਸਿੰਘ,ਸਾਹਿਲਪ੍ਰੀਤ ਸਿੰਘ ਅਤੇ ਸੁੱਖ ਜੌੜਾ ਆਦਿ ਹਾਜ਼ਰ ਸਨ।