ਸਿੱਖ ਕੁਮਿਨਟੀ ਅਮਰੀਕਨ ਰਾਜਨੀਤਿਕਾਂ ਦੇ ਖੇਮੇ ਵਿਚ ਉੱਭਰ ਰਹੀ ਹੈ-ਡਾਕਟਰ ਗਿੱਲ

0
126

ਮੈਰੀਲੈਡ-( ਸਰਬਜੀਤ ਗਿੱਲ ) ਅਮਰੀਕਾ ਦੀਆਂ ਪ੍ਰਾਇਮਰੀ ਚੋਣਾ ਦਾ ਬਿਗਲ ਵੱਜ ਚੁੱਕਿਆ ਹੈ। ਹਰ ਪਾਸੇ ਸੈਨੇਟਰ ਤੇ ਕਾਗਰਸਮੈਨ ਦੀਆਂ ਪ੍ਰਾਇਮਰੀ ਚੋਣਾ ਲਈ ਫੰਡ ਜਟਾੳੇੁਣ ਦੀ ਵਿਉਂਤਬੰਦੀ ਸ਼ੁਰੂ ਹੋ ਚੁੱਕੀ ਹੈ। ਹਰ ਕੋਈ ਅਪਨੀ ਹਮਾਇਤ ਲਈ ਵੋਟ ਬੈਂਕ ਨੂੰ ਪੱਕਿਆ ਕਰ ਰਿਹਾ ਹੈ। ਜਿੱਤ ਨੂੰ ਯਕੀਨੀ ਬਣਾਉਣ ਲਈ ਜੇਤੂ ਡੈਲੀਗੇਟਸ ,ਕਾਉਟੀ ਅਗਜੈਕਿਟਵਾਂ,ਸਟੇਟ ਦੇ ਦਿਗਜ ਨੂੰ ਵੀ ਨਾਲ ਲਿਆ ਜਾ ਰਿਹਾ ਹੈ। ਜਿਸਦੀ ਉਦਾਹਰਣ ਦਾ ਅੰਦਾਜ਼ਾ ਉਸ ਵੇਲੇ ਹੋਇਆ ਹੈ। ਜਦੋ ਏਜਲਾ ਆਲਸੋਬਰੁਕ ਸੈਨਟਰ ਸੀਟ ਦ ਦਾਅਵੇਦਾਰ ਦਾ ਫੰਡ ਜਟਾੳੇੁਣ ਦਾ ਸਮਾਗਮ ਕਾਇਲ ਲੀਅਰਮੈਨ ਦੇ ਘਰ ਰੱਖਿਆ ਗਿਆ।
ਟੈਰੀ ਲੀਅਰਮੈਨ ਦੇ ਸਹਿਯੋਗ ਨਾਲ ਇਹ ਚੋਣ ਫੰਡ ਰੱਖਿਆ ਗਿਆ। ਜਿੱਥੇ ਮਾਰਕ ਐਰਲਿਕ ਕਾਊਟੀ ਅਗਜੈਕਟਿਵ,ਆਈ ਲਗਿਟ ਸਾਬਕਾ ਕਾਊਟੀ ਅਗਜੈਕਟਿਵ,ਡਿਸਟ੍ਰਕਟ ਸੋਲਾਂ ਦੇ ਸੈਨੇਟਰ ਤੋ ਇਲਾਵਾ ਕਈ ਜਥੇਬੰਦੀਆਂ ਨੇ ਬਹੁਤ ਹੀ ਖੁੱਲ ਕੇ ਫੰਡ ਜੁਟਾਏ।

ਅੰਤਰ ਰਾਸ਼ਟਰੀ ਫੋਰਮ ਤੇ ਕਰੀਨਾ ਹੂ,ਮਿਸਟਰ ਤੇ ਮਿਸਜ ਥਾਈਂ, ਪੰਜਾਬੀ ਕੁਮਨਿਟੀ ਤੋ ਕੇ ਕੇ ਸਿਧੂ ਫਾਊਡਰ ਪੰਜਾਬੀ ਕੱਲਬ,ਹਰਜੀਤ ਸਿੰਘ ਹੁੰਦਲ ਸੀ ਸੀ ਓ ਸਬਰੰਗ ਟੀ ਵੀ,ਜਿੰਦਰਪਾਲ ਬਰਾੜ, ਦਵਿੰਦਰ ਸਿੰਘ ਗਿੱਲ ,ਸਤਿੰਦਰ ਸਿੰਘ ਕੰਗ ,ਡਾਕਟਰ ਸੁਰਿੰਦਰ ਸਿੰਘ ਗਿੱਲ ਸਿਖਸ ਆਫ਼ ਯੂ ਐਸ ਏ ਤੋ ਇਲਾਵਾ ਬਰੁਕ ਲੀਅਰਮੈਨ ਕੰਪਟੋਲਰ ਨੇ ਵੀ ਖੂਬ ਹਮਾਇਤ ਕੀਤੀ।
ਬਰੁਕ ਲੀਅਰਮੈਨ ਨੇ ਕਿਹਾ ਕਿ ਸੈਨੇਟ ਵਿੱਚ ਇੱਕ ਅੋਰਤ ਦਾ ਜਾਣਾ ਬਹੁਤ ਜ਼ਰੂਰੀ ਹੈ।ਕਿਉਂਕਿ ਅੋਰਤ ਹੀ ਹਰ ਦਰਦ ਸਮਝ ਸਕਦੀ ਹੈ। ਚਾਹੇ ਉਹ ਆਰਥਿਕ ਹੋਵੇ,ਸਿੱਖਿਆ ਦਾ ਹੋਵੇ ਜਾਂ ਹੈਲਥ ਦਾ ਹੋਵੇ। ਇਸ ਦਾ ਅੰਦਾਜ਼ਾ ਆਪ ਏਜਲਾ ਦੇ ਕਾਉਟੀ ਵਿਕਾਸ ਤੋਂ ਸਹਿਜੇ ਲਗਾ ਸਕਦੇ ਹੋ। ਸੋ ਮੇਰੀ ਪੂਰੀ ਹਮਾਇਤ ਤੁਹਾਡੇ ਸਾਰਿਆਂ ਨਾਲ ਹੈ।
ਏਜਲਾ ਨੇ ਕਿਹਾ ਕਿ ਮੈਂ ਕੁਮਿਨਟੀ ਤੇ ਵਿਕਾਸ ਨੂੰ ਸਮਰਪਿਤ ਹਾਂ। ਤੁਹਾਡੇ ਸਾਰਿਆਂ ਦਾ ਚੱਲ ਕੇ ਆਉਣਾ ਮੇਰੇ ਲਈ ਜਿਤ ਵੱਲ ਵਧਣ ਦਾ ਇੱਕ ਇੱਕ ਕਦਮ ਹੈ। ਮੇਰਾ ਬੈਂਕ ਵੀ ਤੁਸੀਂ ਹੋ ,ਮੇਰੀਆਂ ਵੋਟਾਂ ਵੀ ਤੇਸੀ ਹੋ ਮੇਰੇ ਮਦਦਗਾਰ ਵੀ ਤੁਸੀ ਹੋ। ਸੋ ਤੁਹਾਡਾ ਸਹਿਯੋਗ ਹੀ ਮੈਨੂੰ ਜਿੱਤ ਦਿਵਾਏਗਾ । ਇਹੀ ਮੇਰਾ ਖ਼ੁਆਬ ਹੈ। ਜਿਸ ਨੂੰ ਤੁਸੀ ਸਾਰਿਆਂ ਰੱਲ ਕੇ ਪੂਰਾ ਕਰਨਾ ਹੈ।

LEAVE A REPLY

Please enter your comment!
Please enter your name here