ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਵਿੱਚ ਸ਼ੈਲੰਿਦਰਜੀਤ ਸਿੰਘ ਰਾਜਨ ਅਤੇ ਦੀਪਦੇਵਿੰਦਰ ਸਿੰਘ ਨਿਰਵਿਰੋਧ ਜੇਤੂ

0
91

ਜ਼ਿਲ੍ਹਾ ਅੰਮ੍ਰਿਤਸਰ ਨੂੰ ਮਿਲੀ ਵੱਡੀ ਨੁਮਾਇੰਦਗੀ

ਬਾਬਾ ਬਕਾਲਾ ਸਾਹਿਬਬ 11 ਸਤੰਬਰ
ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਹਰ ਤਿੰਨ ਵਰ੍ਹੇ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਇਸ ਵਾਰੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੈਲੰਿਦਰਜੀਤ ਸਿੰਘ ਰਾਜਨ ਮੀਤ ਪ੍ਰਧਾਨ ਅਤੇ ਕਥਾਕਾਰ ਦੀਪ ਦੇਵਿੰਦਰ ਸਿੰਘ ਸਕੱਤਰ ਦੇ ਅਹੁਦੇ ਤੇ ਜੇਤੂ ਰਹੇ ਹਨ । ਸ਼ਾਇਰ ਮਲਵਿੰਦਰ, ਹਰਜੀਤ ਸਿੰਘ ਸੰਧੂ, ਮਨਮੋਹਨ ਢਿੱਲੋਂ, ਸੰਤੋਖ ਸਿੰਘ ਗੁਰਾਇਆ, ਮਾ: ਮਨਜੀਤ ਸਿੰਘ ਵੱਸੀ ਅਤੇ ਪ੍ਰਿੰ: ਰਘਬੀਰ ਸਿੰਘ ਸੋਹਲ ਨੇ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਤਿੰਨ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਵਿਚ ਦਰਸ਼ਨ ਬੁੱਟਰ-ਸੁਸ਼ੀਲ ਦੁਸਾਂਝ ਦਾ ਗਰੁੱਪ ਇਸ ਵਾਰ ਬਿਨਾਂ ਮੁਕਾਬਲਾ ਜਿੱਤ ਗਿਆ ਹੈ । ਡਾ. ਸੁਖਦੇਵ ਸਿਰਸਾ ਦੀ ਅਗਵਾਈ ਵਾਲੇ ਗਰੱਪ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਸਾਰੇ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਬੁੱਟਰ-ਦੁਸਾਂਝ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਵੱਖੋ-ਵੱਖ ਅਹੁਦਿਆਂ ਲਈ ਜੇਤੂ ਕਰਾਰ ਦੇ ਦਿੱਤਾ ਗਿਆ । ਇਸ ਮੌਕੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ, ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ ਸਮੇਤ ਬਾਰਾਂ ਮੈਂਬਰੀ ਸਮੁੱਚੀ ਟੀਮ ਬਿਨਾਂ ਮੁਕਾਬਲਾ ਜੇਤੂ ਰਹੀ । ਇਸ ਮੌਕੇ ਪ੍ਰਿੰ: ਮਹਿਲ ਸਿੰਘ, ਮੱਖਣ ਕੁਹਾੜ, ਡਾ: ਮਨਜਿੰਦਰ ਸਿੰਘ, ਡਾ: ਪਰਮਿੰਦਰ, ਅਰਤਿੰਦਰ ਸੰਧੂ, ਡਾ: ਆਤਮ ਰੰਧਾਵਾ, ਡਾ: ਹੀਰਾ ਸਿੰਘ, ਸਰਬਜੀਤ ਸੰਧੂ, ਡਾ: ਮੋਹਨ, ਮੁਖਤਾਰ ਗਿੱਲ, ਬਲਜਿੰਦਰ ਮਾਂਗਟ, ਜਗਤਾਰ ਗਿੱਲ, ਜਸਵੰਤ ਧਾਪ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਵਜੀਰ ਸਿੰਘ ਰੰਧਾਵਾ, ਮਨਮੋਹਨ ਬਾਸਰਕੇ, ਅਜੀਤ ਸਿੰਘ ਨਬੀਪੁਰੀ, ਨਿਰਮਲ ਅਰਪਣ, ਜਸਬੀਰ ਝਬਾਲ, ਕੁਲਵੰਤ ਸਿੰਘ ਅਣਖੀ, ਸਿਮਰਜੀਤ ਸਿਮਰ, ਹਰਭਜਨ ਖੇਮਕਰਨੀ, ਰਜਿੰਦਰ ਰਿਖੀ, ਰਾਜ ਖੁਸ਼ਵੰਤ ਸਿੰਘ, ਰਾਜਵੰਤ ਬਾਜਵਾ ,ਭਗਤ ਨਰਾਇਣ, ਡਾ: ਪਰਮਜੀਤ ਬਾਠ, ਮੱਖਣ ਭੈਣੀਵਾਲ, ਸੀਮਾ ਗਰੇਵਾਲ, ਆਤਮਜੀਤ ਅਤੇ ਆਦਿ ਨੇ ਸਮੁੱਚੀ ਜੇਤੂ ਟੀਮ ਨੂੰ ਵਧਾਈ ਦਿੱਤੀ

LEAVE A REPLY

Please enter your comment!
Please enter your name here