ਅਮਰੀਕਾ : ਗੁਰਬਖਸ਼ ਸਿੰਘ ਸਿੱਧੂ ਨੇ ਸੀਨੀਅਰ ਗੇਮਾਂ ਵਿੱਚ ਜਿੱਤਿਆ ਗੋਲਡ ਮੈਡਲ

0
87

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਫਰਿਜਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਅਮਰੀਕਾ ਵਿੱਚ ਹੁੰਦੀਆਂ ਸੀਨੀਅਰ ਗੀਮਾਂ ਵਿੱਚ ਜੌਹਰ ਵਿਖਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਅੱਜ-ਕੱਲ ਓਹ ਸੀਨੀਅਰ ਗੀਮਾਂ ਵਿੱਚ ਹਿੱਸਾ ਲੈਣ ਗਈ ਕੈਲੀਫੋਰਨੀਆਂ ਦੇ ਸ਼ਹਿਰ ਸੈਨ ਡਿਓਗੋ ਵਿਖੇ ਗਏ ਹੋਏ ਹਨ, ਜਿੱਥੇ ਉਹਨਾਂ ਨੇ ਹੈਂਮਰ ਥ੍ਰੋ ਵਿੱਚ ਸੋਨ ਤਗਮਾਂ ਜਿੱਤਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ। ਲੰਘੇ ਐਤਵਾਰ ਮੇਸਾ ਕਾਲਜ ਦੇ ਮੈਦਾਨਾਂ ਵਿੱਚ 50+ ਸਾਲ ਦੇ ਪੁਰਸ਼ਾਂ ਅਤੇ ਔਰਤਾਂ ਦੇ ਉਮਰ ਸਮੂਹਾਂ ਲਈ ਟਰੈਕ ਅਤੇ ਫੀਲਡ ਇਵੈਂਟਾਂ ਲਈ ਸੈਨ ਡਿਏਗੋ ਸੀਨੀਅਰਜ਼ ਗੇਮਜ਼ ਹੋਈਆਂ। ਇਹਨਾਂ ਗੇਮਾਂ ਦੌਰਾਨ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥ੍ਰੋ ਈਵੈਂਟ ਵਿੱਚ ਹਿੱਸਾ ਲਿਆ ਅਤੇ 35:49 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ। ਡਿਸਕਸ਼ ਥਰੋਅ ਦੇ ਮੁਕਾਬਲੇ ਵਿੱਚ ਵੀ ਭਾਗ ਲਿਆ, ਅਤੇ 31:75 ਮੀਟਰ ਦੀ ਦੂਰੀ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਅਮਰੀਕਾ ਦੇ ਅਰੀਜ਼ੋਨਾ, ਨਿਊ ਮੈਕਸੀਕੋ, ਟੈਕਸਾਸ ਅਤੇ ਨੇਵਾਡਾ ਵਰਗੇ ਗੁਆਂਢੀ ਰਾਜਾਂ ਦੇ 300 ਤੋਂ ਵੱਧ ਐਥਲੀਟਾਂ ਐਥਲੀਟਾਂ ਨੇ ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ ਹਿੱਸਾ ਲਿਆ। ਗੁਰਬਖਸ਼ ਸਿੰਘ ਸਿੱਧੂ ਦੀ ਜਿੱਤ ਕਾਰਨ ਫਰਿਜਨੋ ਦੇ ਪੰਜਾਬੀ ਭਾਈਚਾਰੇ ਅੰਦਰ ਜਸ਼ਨ ਦਾ ਮਹੌਲ ਹੈ।

LEAVE A REPLY

Please enter your comment!
Please enter your name here