ਲਹਿਰਾਗਾਗਾ, 31 ਅਗਸਤ, 2024: ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਅੰਮ੍ਰਿਤਾ ਯਾਦਗਾਰੀ ਓਪਨ ਥਿਏਟਰ ਵਿੱਚ ਪੀਪਲਜ਼ ਆਰਟ ਗਰੁੱਪ, ਪਟਿਆਲਾ ਵੱਲੋਂ ਸੱਤਪਾਲ ਬੰਗਾਂ ਦੀ ਨਿਰਦੇਸ਼ਨਾ ਹੇਠ ਪਾਣੀ ਦੀ ਸੰਭਾਲ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਂਦੇ ਨੁੱਕੜ ਨਾਟਕ ‘ਮਾਤਾ ਧਰਤਿ ਮਹਤੁ’ ਦਾ ਸਫ਼ਲ ਮੰਚਨ ਕੀਤਾ ਗਿਆ। ਵਿਦਿਆਰਥੀਆਂ ਨੇ ਬੜੀ ਨੀਝ ਨਾਲ ਨਾਟਕ ਵੇਖਿਆ। ਨਾਟਕ ਉਪਰੰਤ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਹਨਾਂ ਕਿਹਾ ਕਿ ਪੰਜਾਬ ਅੱਜ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਹਨਾਂ ਸਮੱਸਿਆਵਾਂ ਤੋਂ ਮੁਕਤੀ ਲਈ ਨਵੀਂ ਪੀੜ੍ਹੀ ਦਾ ਨਰੋਏ ਵਿਚਾਰਾਂ ਨਾਲ ਜੁੜਨਾ ਬਹੁਤ ਜਰੂਰੀ ਹੈ। ਉਹਨਾਂ ਵਿਦਿਆਰਥੀਆਂ ਨੂੰ ਅਗਾਂਹਵਧੂ ਸਾਹਿਤ ਨਾਲ ਜੁੜਨ ਲਈ ਵੀ ਪ੍ਰੇਰਿਆ। ਪ੍ਰਿੰਸੀਪਲ ਮੈਡਮ ਸੁਨੀਤਾ ਨੰਦਾ ਅਤੇ ਕੌਆਰਡੀਨੇਟਰ ਨਰੇਸ਼ ਚੌਧਰੀ ਨੇ ਟੀਮ ਦਾ ਧੰਨਵਾਦ ਕੀਤਾ।
Boota Singh Basi
President & Chief Editor