ਸੈਨਫਰਾਂਸਿਸਕੋ ਮੈਰਾਥਨ ਵਿੱਚ 82 ਸਾਲਾ ਅਮਰੀਕੀ ਸਿੱਖ ਪਹਿਲੇ ਅਤੇ 70 ਸਾਲਾ ਅਮਰੀਕੀ ਸਿੱਖ ਹਾਫ ਮੈਰਾਥਨ ਵਿੱਚ ਤੀਜੇ ਸਥਾਨ ’ਤੇ

0
120

ਸਾਨ ਫਰਾਂਸਿਸਕੋ ਵਿੱਚ 47ਵੀਂ SF ਮੈਰਾਥਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੁਨੀਆ ਭਰ ਦੇ ਲਗਭਗ 31000 ਐਥਲੀਟਾਂ ਨੇ ਭਾਗ ਲਿਆ।  ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮਨਟੀਕਾ ਦੇ 82 ਸਾਲਾ ਜੋਗਿੰਦਰ ਸਿੰਘ 5K ਦੌੜ ਵਿੱਚ ਪਹਿਲੇ ਅਤੇ ਫਰਿਜ਼ਨੋ ਦੇ 70 ਸਾਲਾ ਹਰਭਜਨ ਸਿੰਘ ਹਾਫ ਮੈਰਾਥਨ (13.1 miles) ਵਿੱਚ ਤੀਜੇ ਸਥਾਨ ’ਤੇ ਰਹੇ। ਇਨ੍ਹਾਂ ਮੁਕਾਬਲਿਆਂ ਵਿੱਚ ਮਨਟੀਕਾ, ਲੈਥਰੋਪ, ਬੇ ਏਰੀਆ, ਲਾਸ ਏਂਜਲਸ ਅਤੇ ਫਰਿਜ਼ਨੋ ਤੋਂ ਮਰਦ ਅਤੇ ਮਹਿਲਾ ਸਿੱਖ ਅਥਲੀਟਾਂ ਨੇ ਭਾਗ ਲਿਆ। ਕੈਲੀਫੋਰਨੀਆ ਦੇ ਸਿੱਖ ਅਥਲੀਟਾਂ ਵਿੱਚ  ਰਜਿੰਦਰ ਸੇਖੋਂ, ਦਰਸ਼ਨ ਸਿੰਘ, ਕੁਲਵੰਤ ਗਿੱਲ, ਕੇਵਿਨ ਘੁੰਮਣ, ਜੋਗਿੰਦਰ ਸਿੰਘ, ਰਜਿੰਦਰ ਟਾਂਡਾ, ਕਮਲਜੀਤ ਸਿੰਘ, ਨਰਿੰਦਰ ਕੌਰ, ਜੋਤੀ ਕੌਰ ਬਰਾੜ, ਚਰਨ ਭੰਡਾਲ, ਹਰਭਜਨ ਸਿੰਘ ਤੇ ਹੋਰ ਸ਼ਾਮਲ ਸਨ। ਫਰਿਜ਼ਨੋ ਦੇ ਕੈਲ ਕੋਸਟ ਲਿਮੋਜ਼ਿਨ ਸਰਵਿਸਿਜ਼ ਦੇ ਹਰਜਿੰਦਰ ਕਲੀਰਾਏ ਅਤੇ ਗੁਰਸਿਮਰਨ  ਕਲੀਰਾਏ   ਨੇ ਕੈਲੀਫੋਰਨੀਆ ਦੇ ਸਿੱਖ ਐਥਲੀਟਾਂ ਲਈ ਸੈਨਫਰਾਂਸਿਸੋ ਤੱਕ ਮੁਫਤ ਲਿਮੋਜ਼ਿਨ ਰਾਈਡ ਨੂੰ ਸਪਾਂਸਰ ਕੀਤਾ

ਖੇਡਾਂ ਅਤੇ ਐਥਲੈਟਿਕ ਮੁਕਾਬਲਿਆਂ ਵੱਲ ਖਾਸ ਕਰਕੇ ਬਜ਼ੁਰਗ ਸਿੱਖਾਂ ਦੀ ਭਾਗੀਦਾਰੀ ਅਤੇ ਰੁਚੀ ਵਧ ਰਹੀ ਹੈ। ਸਿਹਤਮੰਦ ਜੀਵਨ ਸ਼ੈਲੀ ਲਈ ਅਜਿਹੀਆਂ ਬਾਹਰੀ ਗਤੀਵਿਧੀਆਂ ਬਹੁਤ ਜ਼ਰੂਰੀ ਹਨ। SF ਮੈਰਾਥਨ ਵੱਖ-ਵੱਖ ਸਥਾਨਕ ਅਤੇ ਰਾਸ਼ਟਰੀ ਗੈਰ-ਮੁਨਾਫ਼ਿਆਂ ਨੂੰ ਦਾਨ ਕਰਦਾ ਹੈ ਜਿਸ ਵਿੱਚ ਅਲਜ਼ਾਈਮਰਜ਼ ਐਸੋਸੀਏਸ਼ਨ, ਅਮਰੀਕਾ ਸਕੋਰ ਬੇ ਏਰੀਆ, ਸੈਨ ਫਰਾਂਸਿਸਕੋ ਸੇਫਹਾਊਸ, ਸਿਲਵਰ ਚੈਰਿਟੀ ਪਾਰਟਨਰਜ਼, ਐਕਟਿਵ ਮਾਈਂਡਸ ਇੰਕ, ਫ੍ਰੈਂਡਜ਼ ਆਫ ਦਿ ਅਰਬਨ ਫਾਰੈਸਟ ਅਤੇ ਜੋਸੀ ਪਲੇਸ ਸ਼ਾਮਲ ਹਨ। ਸ਼ਨੀਵਾਰ 26 ਜੁਲਾਈ ਅਤੇ ਐਤਵਾਰ 27 ਨੂੰ ਦੋ ਦਿਨਾਂ ਸੈਨਫਰਾਂਸਿਸਕੋ ਫੁੱਲ ਮੈਰਾਥਨ, ਹਾਫ-ਮੈਰਾਥਨ, ਅਲਟਰਾ ਮੈਰਾਥਨ, 5K, 10K ਅਤੇ ਹੋਰ ਸੰਬੰਧਿਤ ਈਵੈਂਟਸ ਨਾ ਸਿਰਫ ਕੈਲੀਫੋਰਨੀਆ ਦੇ ਲੋਕਾਂ ਲਈ ਬਲਕਿ ਪੂਰੀ ਦੁਨੀਆ ਲਈ ਖਿੱਚ ਦਾ ਕੇਂਦਰ ਸਨ। ਇਸ ਸਾਲ ਇਨ੍ਹਾਂ ਮੈਰਾਥਨ ਦੌੜ ਦੌਰਾਨ ਮੌਸਮ ਬੱਦਲਵਾਈ ਵਾਲਾ ਅਤੇ ਥੋੜ੍ਹਾ ਠੰਢਾ ਸੀ।

LEAVE A REPLY

Please enter your comment!
Please enter your name here