ਸ੍ਰੀ ਅਮਰਨਾਥ ਜੀ ਗੁਰਧਾਮ ‘ਤੇ ਜਾਣ ਵਾਲੇ ਲੰਗਰ ਰਸਦ ਦੇ ਟਰੱਕ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕੀਤਾ ਰਵਾਨਾ

0
26
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,26 ਜੂਨ
ਓਮ ਸ੍ਰੀ ਨੀਲ ਕੰਠ ਮਹਾਂਦੇਵ ਮੰਡਲ ਸੁਸਾਇਟੀ ਵੱਲੋਂ ਤਿਆਰ ਕੀਤੇ ਲੰਗਰ ਦੀ ਰਸਦ ਦੇ ਟਰੱਕ ਨੂੰ ਤਰਨਤਾਰਨ ਤੋਂ ਹਰ ਸਾਲ ਦੀ ਤਰਾਂ ਸ੍ਰੀ ਅਮਰਨਾਥ ਜੀ ਗੁਰਧਾਮ ਲਈ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਆਪਣੀ ਟੀਮ ਨਾਲ ਪਹੁੰਚ ਕੇ ਰਵਾਨਾ ਕੀਤਾ ਗਿਆ ਅਤੇ ਨਾਰੀਅਲ ਦੀ ਰਸਮ ਅਦਾ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ।ਇਸ ਤੋਂ ਬਾਅਦ ਪ੍ਰਬੰਧਕ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸੇਵਾ ਕਰਨਾ ਸਭ ਤੋਂ ਉੱਤਮ ਅਤੇ ਮਹਾਨ ਕਾਰਜ ਹੈ,ਇਸ ਲਈ ਉਹ ਸਿਰ ਝੁਕਾ ਕੇ ਸੇਵਾਦਾਰਾਂ ਦੀ ਸ਼ਰਧਾ ਭਾਵਨਾ ਨੂੰ ਸਜਦਾ ਕਰਦੇ ਹਨ।ਇਸ ਮੌਕੇ ‘ਤੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਤਰਨਤਾਰਨ ਮੰਡਲ ਪ੍ਰਧਾਨ ਪਵਨ ਕੁੰਦਰਾ, ਮੰਡਲ ਚੋਹਲਾ ਸਾਹਿਬ ਪ੍ਰਧਾਨ ਪਵਨ ਦੇਵਗਨ,ਮੰਡਲ ਪ੍ਰਧਾਨ ਗੌਰਵ ਦੇਵਗਨ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਪੱਟੀ ਕੋ-ਕਨਵੀਨਰ ਜਸਕਰਨ ਸਿੰਘ,ਮੰਡਲ ਯੁਵਾ ਪ੍ਰਧਾਨ ਜਵਾਹਰ ਨਈਅਰ,ਲਵਰਾਜ ਸਿੰਘ,ਵਿਸ਼ਾਲ ਕੁਮਾਰ,ਲੱਕੀ ਜੋਸ਼ੀ,ਮਨਦੀਪ ਸਿੰਘ ਬਾਠ ਅਤੇ ਹੋਰ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।

LEAVE A REPLY

Please enter your comment!
Please enter your name here