ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਦੁਨੀਆਂ ਭਰ ਵਿੱਚ ਸੱਚ ਦੇ ਪੈਰੋਕਾਰ, ਕ੍ਰਾਂਤੀਕਾਰੀ ਅਤੇ ਕਿਰਤ ਦੇ ਹਾਮੀ ਸ੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਮਾਗਮ ਸਮਾਗਮ ਪੂਰੀ ਲੁਕਾਈ ਵਿੱਚ ਹੋ ਰਹੇ ਹਨ। ਇਸੇ ਲੜੀ ਤਹਿਤ ਕੈਲੇਫੋਰਨੀਆਂ ਦੇ ਸ਼ਹਿਰ ਸੈਲਮਾਂ ਵਿਖੇ 25 ਫਰਬਰੀ 2024 ਨੂੰ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਸੰਬੰਧੀ ‘ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ’ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਚੀਮਾਂ ਨੇ ਪ੍ਰੈਸ਼ ਰਿਲੀਜ਼ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੈਲਮਾਂ ਵਿਖੇ 23 ਫਰਬਰੀ 2024 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿੰਨਾਂ ਦੇ ਭੋਗ 25 ਫਰਬਰੀ ਨੂੰ ਪੈਣਗੇ। ਇਸ ਸਮੇਂ ਵਿਸ਼ੇਸ਼ ਸਮਾਗਮਾਂ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਕੀਰਤਨੀ ਜੱਥਿਆਂ ਵਿੱਚ ਭਾਈ ਸੋਢੀ ਸਿੰਘ ਅਤੇ ਸਾਥੀ, ਭਾਈ ਜੌਗਿੰਦਰ ਸਿੰਘ ਅਤੇ ਸਾਥੀ, ਭਾਈ ਰਾਮ ਆਸਰਾ ਜੀ ਹੋਣਗੇ। ਜਦ ਕਿ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਰਮਤਿ ਬੁਲਾਰੇ ਅਤੇ ਬੁੱਧੀਜੀਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂਘਰ ਦੇ ਪ੍ਰਬੰਧਕਾਂ ਅਤੇ ਸਿੱਖ ਕੌਸ਼ਲ ਆਫ ਕੈਲੇਫੋਰਨੀਆਂ ਵੱਲੋਂ ਸਮੂੰਹ ਸੰਗਤ ਇੰਨਾਂ ਸਮਾਗਮਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਗੁਰੂਘਰ ਦਾ ਪਤਾ: 2650 Blaine Ave, Selma, CA-93662 ਹੈ। ਸਮੂੰਹ ਪ੍ਰੋਗਰਾਮਾਂ ਦੌਰਾਨ ਗੁਰੂ ਦਾ ਲੰਗਰ ਤਿੰਨੇ ਦਿਨ ਅਤੁੱਟ ਵਰਤੇਗਾ। ਵਧੇਰੇ ਜਾਣਕਾਰੀ ਲਈ ਮੁੱਖ ਸੇਵਾਦਾਰ ਦੇਵਰਾਜ ਸਿੰਘ ਨਾਲ ਫੋਨ ਨੰਬਰ (559) 916-6202, ਮਨੋਹਰ ਲਾਲ (559) 546-3437 ਜਾਂ ਬੂਟਾ ਸਿੰਘ (559) 819-7888 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Boota Singh Basi
President & Chief Editor