ਹੈਲਥ ਬਿਹਤਰੀ ਦਾ “ਸੀ ਬੀ ਡੀ” ਸਟੋਰ ਦਾ ਉਦਘਾਟਨ ਧੂੰਮ ਧਾਮ ਨਾਲ ਕੀਤਾ

0
79

ਵਰਜੀਨੀਆ-( ਗਿੱਲ )ਦੋਸਤੋ ਅਤੇ ਪਰਿਵਾਰਾ ਵੱਲੋਂ ਇੱਕ ਨਵਾਂ ਉੱਦਮ ਸ਼ੁਰੂ ਕਰਨ ਲਈ ਮੋਨੀ ਗਿੱਲ ਤੇ ਕੁਲਦੀਪ ਗਿੱਲ ਨੂੰ ਮੁਬਾਰਕਾਂ ਤੇ ਆਸ਼ੀਰਵਾਦ ਦਿਤਾ ਹੈ। ਜਿੰਨਾ ਨੇ ਕੁਮਿਨਟੀ ਨੂੰ ਤੋਹਫ਼ੇ ਵਜੋਂ ਹੈਲਥ ਨਾਲ ਸਬੰਧਿਤ ਨਵੀ ਟਕਨੀਕ ਤੇ ਪ੍ਰੋਡੈਕਟ ਸੋਪੇ ਹਨ। ਜਿੱਥੇ ਇਹ ਨਵੀਂ ਖੋਜ ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਵਰਤਦੇ ਸਨ। ਸਿਹਤ ਬਿਹਤਰੀ ਲਈ ਜੜੀ ਬੂਟੀਆਂ ਤੋਂ ਤਿਆਰ ਅਰਥਰੈਟਿਸ,ਦਰਦਾਂ ਦੇ ਛੁਟਕਾਰੇ ਤੋ ਇਲਾਵਾ ਇਮਊਨ ਸਿਸਟਮ ਨੂੰ ਐਕਟਿਵ ਕਰਨ ਵਾਲੀਆਂ ਕਰੀਮਾ ਤੇ ਸਪਰੇਆਂ ਤੋ ਇਲਾਵਾ ਕੁਝ ਪੀਣ ਵਾਲੇ ਟੋਨਿਕ ਰੱਖੇ ਹਨ। ਜੋ ਮਿੰਟਾਂ ਵਿੱਚ ਹੀ ਦਰਦ ਨੂੰ ਅਲੋਪ ਕਰਦੇ ਹਨ। ਜਿਸਮ ਨੂੰ ਐਕਟਿਵ ਕਰਕੇ ਸ਼ਕਤੀਵਾਦ ਵਾਧਾ ਕਰਦੇ ਹਨ। ਜਿਸ ਦਾ ਮੋਕੇ ਤੇ ਹੀ ਪ੍ਰਦਰਸ਼ਨ ਕਰਕੇ ਹਾਜ਼ਰੀਨ ਹੈਰਾਨ ਕਰ ਦਿੱਤਾ।
ਇਸ ਸਟੋਰ ਦਾ ਉਦਘਾਟਨ ਮੋਨੀ ਗਿੱਲ ਨੇ ਕੀਤਾ ਹੈ। ਚੈਂਬਰ ਆਫ ਕਾਮਰਸ ਵੱਲੋਂ ਆਏ ਮਹਿਮਾਨਾਂ ਵੱਲੋਂ ਸ਼ਲਾਘਾ ਕੀਤੌ ਤੇ ਇਹਨਾਂ ਪ੍ਰੋਡਕਟਸ ਦੀ ਵਰਤੋਂ ਕਰਨ ਦੀ ਤਰਜੀਹ ਦਿੱਤੀ ਹੈ। ਜਿਸ ਦਾ ਕੋਈ ਵੀ ਬੁਰਾ ਅਸਰ ਸ਼ਰੀਰ ਤੇ ਨਹੀ ਹੁੰਦਾ ਹੈ।

ਇਸ ਮੋਕੇ ਮਾਹਿਰਾ ਵੱਲੋਂ ਦੱਸਿਆ ਗਿਆ ਕਿ ਇੱਕ ਵਾਰ ਇਸ ਦੀ ਵਰਤੋਂ ਕਰੋ ਅਤੇ ਅਪਨੀ ਸਿਹਤ ਨੂੰ ਰਿਸ਼ਟ ਪੁਸ਼ਟ ਕਰੋ। ਹਰੇਕ ਨੇ ਇਹਨਾ ਦੇਸੀਮੁੱਕਿਆਂ ਤੋਂ ਬਣੀਆਂ ਆਈਟਮਾ ਦੀ ਖੁੱਲ ਕੇ ਖਰੀਦ ਕੀਤੀ ਤੇ ਸੋ ਡਾਲਰ ਗਿਫਟ ਰਿਬੇਟ ਦਾ ਲਾਭ ਲਿਆ ਹੈ।
ਕੁਲਦੀਪ ਗਿੱਲ ਨੇ ਕਿਹਾ ਕਿ ਟ੍ਰੇਨਿੰਗ ਦੁਰਾਨ ਇਹਨਾਂ ਦੇ ਫ਼ਾਇਦੇ ਸੁਣ ਕੇ ਹੈਰਾਨੀ ਵੀ ਹੋਈ ਕਿ ਇਸ ਦਾ ਸਟੋਰ ਖੋਲਣ ਵਿੱਚ ਦੇਰੀ ਕਿਉਂ ਕੀਤੀ। ਮੋਨੀ ਗਿੱਲ ਨੇ ਕਿਹਾ ਕਿ ਹੈਲਥ ਸਭ ਦੀ ਪਹਿਲ ਕਦਮੀ ਹੈ। ਅਸਾਂ ਪਹਿਲਾਂ ਇਸ ਦੀ ਵਰਤੋਂ ਪ੍ਰੀਵਾਰ ਵਿੱਚ ਕੀਤੀ ਹੈ।ਉਪਰੰਤ ਪਬਲਿਕ ਲਈ ਇਹ ਤੋਹਫ਼ਾ ਸਟੋਰ ਵਜੋਂ ਖੋਲ ਕੇ ਸਾਂਝ ਪਾ ਰਹੇ ਹਾਂ।
ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ, ਆਗਿਆਪਾਲ ਸਿੰਘ ,ਗੁਰਦਰਸ਼ਨ ਸਿੰਘ ,ਦਵਿੰਦਰ ਸਿੰਘ ਬਦੇਸ਼ਾ,ਚੜੇਬਰ ਆਫ਼ਿਸ ਕਾਮਰਸ ਤੋ ਆਏ ਮਹਿਮਾਨਾਂ ਵਰਿੰਦਰ ਚਹਿਲ, ਸੁਖਵਿੰਦਰ ਸਿੰਘ ਤੇ ਅਮਰੀਕਨ ਕੁਮਿਨਟੀ ਨੇ ਹਿੱਸਾ ਲਿਆ ਤੇ ਮੋਨੀ ਗਿੱਲ ਤੇ ਕੁਲਦੀਪ ਗਿੱਲ ਨੂੰ ਵਧਾਈ ਦਿਤੀ ਹੈ ਕਿ ਉਹ ਇਸ ਰਾਹੀਂ ਹੋਰ ਤਰੱਕੀ ਕਰਨ ਤੇ ਲੋਕਾਂ ਦੀ ਸੇਵਾ ਕਰਨ।
ਮੋਨੀ ਗਿੱਲ ਨੇ ਕਿਹਾ ਕਿ ਸਾਡੇ ਨਵੇਂ ਵਪਾਰਕ fb ਪੇਜ ਨੂੰ ਪਸੰਦ ਕਰੋ।ਹਰੇਕ ਨੇ ਕੁਲਦੀਪ ਗਿੱਲ ਅਤੇ ਟੋਨੀ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ
ਦਿਤੀਆ ਹੈਲਥ ਨਾਲ ਸਬੰਧਤ ਵਸਤਾ ਦੀ ਵਰਤੋਂ ਕਰਨ ਤੇ ਜ਼ੋਰ ਦਿੱਤਾ ਹੈ। ਮੀਡੀਆ ਤੋ ਹਰਜੀਤ ਸਿਘ ਹੁੰਦਲ ਸਬਰੰਗ ਟੀਵੀ,ਦਵਿੰਦਰ ਸਿੰਘ ਬਦੇਸ਼ਾ ਬਾਜ਼ ਟੀ ਵੀ ,ਮਾਈ ਟੀਵੀ ਤੇ ਗਗਨ ਦਮਾਮਾ ਦੀ ਪ੍ਰੈੱਸ ਟੀਮ ਨੇ ਸਾਰੇ ਸਮਾਗਮ ਦੀ ਰਿਪੋਰਟ ਨੂੰ ਕੈਮਰਾ ਬੰਦ ਤੇ ਵਿਸਥਾਰ ਰੂਪ ਪੇਸ਼ਕਦਮੀ ਦੀ ਜਿਮੇਵਾਰੀ ਨਿਭਾਈ ਹੈ। ਸਮੁੱਚਾ ਸਮਾਗਮ ਪ੍ਰਭਾਵੀ ਰਿਹਾ ਤੇ ਕੇਕ ਕੱਟਕੇ ਹਾਜ਼ਰੀਨ ਦਾ ਮੂੰਹ ਮਿੱਠਾ ਕਰਵਾਇਆ ਗਿਆ।

Sent from my iPhone

LEAVE A REPLY

Please enter your comment!
Please enter your name here