ਚੋਣਾਂ ਦਾ ਬੁਖਾਰ ਤੇਜ ਲੋਕੀ ਨਬਜ਼ਾਂ ਮਾਪ ਰਹੇ ਨਜ਼ਰ ਆ ਰਹੇ।

0
22

ਚੋਣਾਂ ਦਾ ਬੁਖਾਰ ਤੇਜ ਲੋਕੀ ਨਬਜ਼ਾਂ ਮਾਪ ਰਹੇ ਨਜ਼ਰ ਆ ਰਹੇ।

ਬਠਿੰਡਾ-( ਗਿੱਲ )ਪਾਰਲੀਮੈਂਟ ਚੋਣਾਂ ਦਾ ਬੁਖਾਰ ਹਰ ਪਾਸੇ ਫੈਲ ਗਿਆ ਹੈ।ਪਰ ਬਠਿੰਡਾ ਦੀ ਚੋਣ ਪ੍ਰਕ੍ਰਿਆ ਦਿਲਚਸਪ ਨਜ਼ਰ ਆ ਰਹੀ ਹੈ।ਜਿਸ ਦਾ ਮੁੱਖ ਕਾਰਣ ਘਾਗ ਰਾਜਨੀਤਕ ਦਾ ਪ੍ਰਵੇਸ਼ ਹੈ। ਹਰ ਪਾਰਟੀ ਦਾ ਉੱਘਾ ਨੇਤਾ ਇਸ ਚੋਣ ਮੈਦਾਨ ਵਿੱਚ ਕੁੱਦਿਆ ਹੋਇਆ ਹੈ।ਹਰੇਕ ਦਾ ਰਾਜਨੀਤਕ ਸਫਰ ਮਜ਼ਬੂਤ ਤੇ ਅਧਾਰ ਵਾਲਾ ਹੈ। ਕੋਈ ਵੀ ਨਹੀ ਕਹਿ ਰਿਹਾ ਕਿ ਉਹ ਇਸ ਸੀਟ ਤੋਂ ਹਾਰੇਗਾ।
ਜਦੋ ਇਕੱਲੇ ਇਕੱਲੇ ਉਮੀਦਵਾਰ ਬਾਰੇ ਡਾਟਾ ਇਕੱਠਾ ਕੀਤਾ ਤਾਂ ਪਤਾ ਚੱਲਿਆ ਕਿ ਜੀਤ ਮਹਿਦਰ ਸਿਘ ਸਿਧੂ ਤਿੰਨ ਵਾਰ ਐਮ ਐਲ ਏ ਰਹਿ ਚੁੱਕੇ ਹਨ। ਉਹਨਾ ਦਾ ਕਹਿਣਾ ਹੈ ਕਿ ਮੈਨੂੰ ਕੋਈ ਨਹੀਂ ਹਰਾ ਸਕਦਾ। ਜੇਕਰ ਅਜ਼ਾਦ ਉਮੀਦਵਾਰ ਜਿਤ ਕੇ ਰਿਕਾਰਡ ਮਾਲਵੇ ਵਿੱਚ ਕਾਇਮ ਕੀਤਾ ਹੋਇਆ ਹੈ। ਸੋ ਮਜ਼ਬੂਤ ਉਮੀਦਾਵਾਰ ਵਜੋਂ ਅੰਕਿਤ ਕੀਤੇ ਜਾ ਰਹੇ ਹਨ।
ਗੁਰਮੀਤ ਸਿੰਘ ਖੁੱਡੀਆ ਦੇ ਪਿਤਾ ਅਕਾਲੀ ਦਲ ਦੇ ਦਾਰਸ਼ਨਿਕ ,ਇਮਾਨਦਾਰ,ਮੇਹਨਤੀ ਤੇ ਲੋਕਹਿਤ ਨੇਤਾ ਸਨ। ਜਿੰਨਾ ਦੇ ਫਰਜੰਦ ਨੂੰ ਲੋਕਾਂ ਨੇ ਜਿਤਾਕੇ ਉਹਨਾਂ ਦੇ ਪਿਤਾ ਦੀ ਦਿਆਨਤਦਾਰੀ ਦਾ ਸਬੂਤ ਦਿੱਤਾ ਹੈ।ਜਿਸ ਕਰਕੇ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਬਣਾਇਆ ਹੈ। ਇਹ ਵੀ ਅਪਨਾ ਅਧਾਰ ਮਜ਼ਬੂਤ ਸਮਝਦੇ ਹਨ। ਕਿਉਂਕਿ ਜ਼ਿਆਦਾ ਐਮ ਐਲ ਏ ਆਪ ਦੇ ਹਨ। ਦੋ ਗੁਰਮੀਤ ਸਿੰਘ ਖੁੱਡੀਆ ਇਸ ਸੀਟ ਦੇ ਕਾਬਜ਼ ਐਮ ਪੀ ਕਹਿਲਾ ਰਹੇ ਹਨ।
ਹੁਣ ਰਹੀ ਗੱਲ ਬੀ ਜੇ ਪੀ ਦੀ ,ਜਿੰਨਾ ਨੇ ਪਰਮਪਾਲ ਕੋਰ ਸਾਬਕਾ ਆਈ ਏ ਐਸ ਨੂੰ ਉਮੀਦਵਾਰ ਬਣਾਇਆ ਹੈ। ਜੋ ਪਿਛਲੇ ਛੇ ਮਹੀਨੇ ਤੋਂ ਅਪਨੇ ਸਰਕਲ ਵਿੱਚ ਗੁਪਤ ਤੌਰ ਤੇ ਵਿਚਰ ਰਹੇ ਸਨ। ਜਿਸ ਦੇ ਇਵਜ਼ਾਨੇ ਕਾਫੀ ਸਰਪੰਚ,ਅਫ਼ਸਰਾਂ ਦੀ ਸਹਿਮਤੀ ਨੇ ਪਰਮਪਾਲ ਕੋਰ ਨੂੰ ਜਿੱਤ ਦਾ ਯਕੀਨ ਦਿਵਾਇਆ ਹੈ। ਜਦ ਕਿ ਸੰਘ ਦੇ ਵੀਹ ਹਜ਼ਾਰ ਕਰਮਚਾਰੀਆਂ ਬਠਿੰਡਾ ਦਾ ਮੋਰਚਾ ਸੰਭਾਲ਼ਿਆ ਹੈ ਤੇ ਜਿੱਤ ਦਾ ਢੰਡੋਰਾ ਪਿੱਟ ਰਹੇ ਹਨ।ਕਿੳਕਿ ਮਲੂਕਾ ਅਕਾਲੀ ਖੇਮਾ ਵੀ ਪਰਮਪਾਲ ਕੋਰ ਦੇ ਹੱਕ ਵਿਚ ਭੁਗਤ ਸਕਦਾ ਹੈ।
ਜੇਕਰ ਗੱਲ ਕੀਤੀ ਜਾਵੇ ਲੱਖਾ ਸਿਧਾਣਾ ਦੀ,ਇਹ ਸਥਾਨਕ ਗਰੀਬਾ,ਲੋੜਵੰਦਾ ਦਾ ਮਸੀਹਾ ਹੈ। ਜਿਸਨੂੰ ਮਾਨ ਅਕਾਲੀ ਦਲ ਟਿਕਟ ਦੇ ਕੇ ਟਕਸਾਲੀ ਵੋਟ ਦਾ ਹੱਕਦਾਰ ਬਣਾਇਆ ਹੈ।ਇਹ ਵੀ ਜਿੱਤ ਤੋਂ ਬਗੈਰ ਗੱਲ ਨਹੀਂ ਕਰ ਰਿਹਾ ਹੈ।
ਅਕਾਲੀ ਦਲ ਦੋਚਿਤੀ ਵਿੱਚ ਹੈ। ਜਿਸ ਦਾ ਮੁੱਖ ਕਾਰਣ ਹੈ ਕਿ ਜੇਕਰ ਹਰਸਿਮਰਤ ਕੋਰ ਚੋਣ ਲੜਕੇ ਹਾਰਦੀ ਹੈ ,ਤਾਂ ਬਾਦਲ ਅਕਾਲੀ ਦਲ ਪੂਰਨ ਤੌਰ ਤੇ ਖਤਮ ਹੁੰਦਾ ਹੈ। ਪ੍ਰਧਾਨਗੀ ਖੁੱਸਦੀ ਹੈ। ਇਸ ਲਈ ਹਰਸਿਮਰਤ ਕੋਰ ਦੇ ਬਠਿਡਾ ਤੋ ਚੋਣ ਲੜਨ ਦੇ ਅਸਾਰ ਡਿੰਮ ਹਨ।
ਬਠਿੰਡਾ ਸੀਟ ਹਰ ਪਾਰਟੀ ਲਈ ਵਕਾਰ ਵਾਲੀ ਹੈ। ਜਿਸ ਨੂੰ ਜਿਹੜੀ ਵੀ ਪਾਰਟੀ ਵੀ ਜਿੱਤੇਗੀ ਉਸ ਦਾ ਭਵਿੱਖ ਉਜਵਲ ਹੋਵੇਗਾ। ਜਿਸ ਲਈ ਹਰ ਕੋਈ ਪੱਬਾਪਾਰ ਹੋ ਵਿਚਰ ਰਿਹਾ ਹੈ।
ਦੇਖੋ ਬਾਜੀ ਕੋਣ ਮਾਰਦਾ ਹੈ। ਗੱਲ ਏਥੇ ਖੜੀ ਹੈ।

LEAVE A REPLY

Please enter your comment!
Please enter your name here