ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੇ ਵਾਰਿਸ ਸ਼ਰੀਫ਼ ਨੇ 90.6% ਫ਼ੀਸਦੀ ਅੰਕ ਹਾਸਲ ਕੀਤੇ 

0
9

ਸਮਾਚਾਰ ਸੰਪਾਦਕ ਸਾਹਿਬ ਇਸ਼ਤਿਹਾਰੀ ਪਾਰਟੀ ਹੈ

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੇ ਵਾਰਿਸ ਸ਼ਰੀਫ਼ ਨੇ 90.6% ਫ਼ੀਸਦੀ ਅੰਕ ਹਾਸਲ ਕੀਤੇ
ਬਾਬਾ ਬਕਾਲਾ ਸਾਹਿਬ 15 ਮਈ (ਬਲਰਾਜ ਸਿੰਘ ਰਾਜਾ)
ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਸਾਇੰਸ, ਕਾਮਰਸ ਅਤੇ ਆਰਟਸ ਦੇ ਵਿਦਿਆਰਥੀਆਂ ਨੇ ਮੱਲਾਂ ਮਾਰ੍ਹਕੇ ਸਕੂਲ ਦਾ ਰੋਸ਼ਨ ਕੀਤਾ।
ਦਸਮੇਸ਼ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਬੀਰ ਸਿੰਘ ਮਾਨ ਅਤੇ ਪ੍ਰਿੰਸੀਪਲ ਮੈਡਮ ਹਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ “ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਦੇ ਵਿਦਿਆਰਥੀ ਵਾਰਿਸ ਸ਼ਰੀਫ਼ ਨੇ 500 ਵਿੱਚੋਂ 453 ਅੰਕ ਪ੍ਰਾਪਤ ਕਰਕੇ 90.6% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਯੁਵਰਾਜ ਸਿੰਘ ਨੇ 500 ਵਿੱਚੋਂ 450 ਅੰਕ ਪ੍ਰਾਪਤ ਕਰਕੇ ਸੈਕੰਡ ਪੁਜ਼ੀਸ਼ਨ ਹਾਸਲ ਕੀਤੀ। ਕੰਵਰਦੀਪ ਸਿੰਘ ਨੇ 500 ਵਿੱਚੋਂ 450 ਅੰਕ ਲੈ ਕੇ ਸੈਕੰਡ ਪੁਜ਼ੀਸ਼ਨ ਹਾਸਲ ਕੀਤੀ। ਗੁਰਜੋਤ ਕੌਰ ਨੇ 500 ਵਿੱਚੋਂ 450 ਅੰਕ ਲੈ ਕੇ ਸੈਕੰਡ ਪੁਜ਼ੀਸ਼ਨ ਹਾਸਲ ਕੀਤੀ। ਤਨਿਸ਼ਕਾ ਸ਼ਰਮਾ ਨੇ 500 ਵਿੱਚੋਂ 448 ਅੰਕ ਲੈ ਕੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਪੂਜਾ ਨੇ 500 ਵਿੱਚੋਂ 448 ਅੰਕ ਲੈ ਕੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਕਾਮਰਸ ਸਟਰੀਮ ਦੇ ਵਿਦਿਆਰਥੀਆਂ ਵਿੱਚ ਅਨਮੋਲਦੀਪ ਸਿੰਘ ਨੇ 500 ਵਿੱਚੋਂ 437 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਸਾਹਿਲ ਪ੍ਰੀਤ ਨੇ 500 ਵਿੱਚੋਂ 431 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਜਸਕਰਨ ਬੀਰ ਸਿੰਘ ਨੇ 500 ਵਿੱਚੋਂ 427 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਨਵਦੀਪ ਸਿੰਘ ਨੇ 500 ਵਿੱਚੋਂ 426 ਅੰਕ ਲੈ ਕੇ ਚੌਥਾ ਸਥਾਨ ਹਾਸਲ ਕੀਤਾ।
ਆਰਟਸ ਦੇ ਵਿਦਿਆਰਥੀਆਂ ਵਿੱਚ ਬੈਨੀਪਾਲ ਨੇ 500 ਵਿੱਚੋਂ 422 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਆਰਤੀ ਨੇ 500 ਵਿੱਚੋਂ 419 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਕਰਨਵੀਰ ਸਿੰਘ ਨੇ 500 ਵਿੱਚੋਂ 392 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਸੁਖ ਮਨਦੀਪ ਸਿੰਘ ਨੇ 500 ਵਿੱਚੋਂ 376 ਅੰਕ ਲੈ ਕੇ ਚੌਥਾ ਸਥਾਨ ਹਾਸਲ ਕੀਤਾ। ਤਨਵੀਰ ਸਿੰਘ ਨੇ 500 ਵਿੱਚੋਂ 372 ਅੰਕ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ।
ਕੈਪਸ਼ਨ- ਸਮੂਹ ਸਟਾਫ਼ ਵੱਲੋਂ ਬੱਚਿਆਂ ਨਾਲ ਯਾਦਗਾਰੀ ਫ਼ੋਟੋ

LEAVE A REPLY

Please enter your comment!
Please enter your name here