ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਵਾਲੀ ਕਾਂਗਰਸ ਦੇ ਧਰਨੇ ਝੂਠੇ ਚੋਣ ਸਟੰਟ -ਹਰਜੀਤ ਸੰਧੂ

0
40
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,17 ਫਰਵਰੀ 2024
ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਕਰਨ ਦੇ ਫੋਕੇ ਐਲਾਨ ਕਰਨਾ ਅਤੇ ਕਿਸਾਨਾਂ ਦੀ ਓਟ ਵਿੱਚ ਆਪਣੀਆਂ ਰਾਜਸੀ ਰੋਟੀਆਂ ਸੇਕਣ ਦੇ ਯਤਨ ਵਿੱਚ ਭਾਜਪਾ ਦਫਤਰਾਂ ਅੱਗੇ ਧਰਨੇ ਦੇਣੇ ਸਿਰਫ ਇੱਕ ਰਾਜਸੀ ਚੋਣ ਸਟੰਟ ਤੋਂ ਵੱਧ ਕੇ ਹੋਰ ਕੁਝ ਨਹੀਂ।ਪਿਛਲਾ ਇਤਿਹਾਸ ਗਵਾਹ ਹੈ ਕਿ ਪੰਜਾਬ ਨੂੰ ਤੋੜ ਕੇ ਹਿਮਾਚਲ ਅਤੇ ਹਰਿਆਣਾ ਕਾਂਗਰਸ ਨੇ ਬਣਾਏ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਤੋਂ ਕਾਂਗਰਸ ਨੇ ਖੋਹਿਆ।ਪੰਜਾਬ ਦੇ ਪਾਣੀਆਂ ਨੂੰ ਰਾਜਸਥਾਨ ਅਤੇ ਹਰਿਆਣਾ ਨੂੰ ਕਾਂਗਰਸ ਨੇ ਦੇ ਕੇ ਪੰਜਾਬ ਦੀ ਕਿਸਾਨੀ ਨੂੰ ਸੰਕਟ ਵਿੱਚ ਪਾਇਆ।ਕਾਂਗਰਸ ਵੇਲ਼ੇ ਕਿਸਾਨਾਂ ਦੀ ਮੰਡੀਆਂ ਵਿੱਚ ਸ਼ਰੇਆਮ ਲੁੱਟ ਹੁੰਦੀ ਰਹੀ ਹੈ ਅਤੇ ਅੱਜ ਲੋਕ ਸਭਾ ਚੋਣਾਂ ਸਿਰ ‘ਤੇ ਵੇਖ ਕੇ ਇੰਨ੍ਹਾਂ ਵੱਲੋਂ ਭਾਜਪਾ ਦਫਤਰਾਂ ਅੱਗੇ ਧਰਨੇ ਲਾਉਣੇ ਸਿਰਫ ਵੋਟਾਂ ਲਈ ਫੋਕੇ ਡਰਾਮੇ ਹੀ ਹਨ।ਇਹ ਸਖ਼ਤ ਬਿਆਨ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸਿੰਘ ਸੰਧੂ ਨੇ ਚੋਣਵੇਂ ਪੱਤਰਕਾਰਾਂ ਨਾਲ਼ ਸਾਂਝਾ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਸਨਮਾਨ ਨਿਧਿ ਤਹਿਤ 6 ਹਜਾਰ ਸਲਾਨਾ ਸਹਾਇਤਾ ਦਿਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਖਾਦ ਅਤੇ ਮਸ਼ੀਨਰੀ ‘ਤੇ ਲੱਖਾਂ ਰੁਪਏ ਸਬਸਿਡੀ ਵਜੋਂ ਦਿੱਤੇ ਜਾ ਰਹੇ ਹਨ।ਕਿਸਾਨਾਂ ਦੀਆਂ ਫਸਲਾਂ ਦੇ ਭਾਅ ਕਾਂਗਰਸ ਸਰਕਾਰ ਵੇਲ਼ੇ 2014 ਤੋਂ ਲਗਭਗ ਦੁਗਣੇ ਕਰ ਦਿੱਤੇ ਗਏ ਹਨ ਅਤੇ ਕਣਕ ਅਤੇ ਝੋਨੇ ਦੀ ਸਾਰੀ ਫਸਲ ਪਹਿਲਾਂ ਵਾਂਗ ਹੀ ਸਰਕਾਰ ਵੱਲੋਂ ਖਰੀਦ ਕੀਤੀ ਜਾ ਰਹੀ ਹੈ।ਫਿਰ ਲੋਕ ਸਭਾ ਚੋਣਾਂ ਨੇੜੇ ਅੰਦੋਲਨ ਸ਼ੁਰੂ ਕਰਨ ਦਾ ਕੀ ਮਕਸਦ ਹੈ।ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਹੋਰ ਕਿਹਾ ਕਿ ਅੱਜ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਭਾਜਪਾ ਦਾ ਸਿੱਧਾ ਮੁਕਾਬਲਾ ਕਰਨ ਜੋਗੀਆਂ ਨਹੀਂ ਹਨ।ਇਸ ਲਈ ਕਿਸਾਨਾਂ ਦੇ ਮੋਢੇ ‘ਤੇ ਰੱਖ ਕੇ ਚਲਾਉਣ ਦੀ ਨਾਕਾਮ ਕੋਸ਼ਿਸ਼ ਵਿੱਚ ਹਨ,ਪਰ ਦੁਨੀਆਂ ਸਭ ਕੁਝ ਜਾਣਦੀ ਹੈ।ਉਨ੍ਹਾਂ ਦਾਅਵੇ ਨਾਲ ਕਿਹਾ ਕਿ ਲੋਕ ਸਭਾ ਚੋਣਾਂ ਭਾਜਪਾ ਵੱਡੇ ਬਹੁਮਤ ਨਾਲ਼ ਜਿੱਤੇਗੀ ਅਤੇ ਕੇਂਦਰ ਵਿੱਚ ਦੁਬਾਰਾ ਭਾਜਪਾ ਦੀ ਸਰਕਾਰ ਬਣੇਗੀ।ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫੇਲ ਹੋ ਚੁੱਕੀਆਂ ਸਿਆਸੀ ਪਾਰਟੀਆਂ ਦੇ ਹੱਥੇ ਚੜ੍ਹ ਕੇ ਪੰਜਾਬ ਅਤੇ ਪੰਜਾਬੀਆਂ ਦਾ ਨੁਕਸਾਨ ਨਾ ਕਰਵਾਉਣ।ਇਸ ਮੌਕੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨਾਲ਼ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਵੀ ਮੌਜੂਦ ਸੀ।

LEAVE A REPLY

Please enter your comment!
Please enter your name here