ਭਾਰਤੀਯ ਵਿਕਾਸ ਪਰਿਸ਼ਦ ਛੇਹਰਟਾ ਸ਼ਾਖਾ ਦਾ ਦਾਇਤਵ ਗ੍ਰਹਿਣ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ
ਅੰਮ੍ਰਿਤਸਰ ( ਸਵਿੰਦਰ ਸਿੰਘ ) ਅੰਮ੍ਰਿਤਸਰ ਕਲੱਬ ਵਿੱਚ ਭਾਰਤ ਵਿਕਾਸ ਪਰਿਸ਼ਦ ਦੀ ਛੇਹਰਟਾ ਸ਼ਾਖਾ ਵੱਲੋਂ ਦਾਇਤਵ ਗ੍ਰਹਿਣ ਸਮਾਰੋਹ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੈਡਮ ਜਨਕ ਜੋਸ਼ੀ ਨੂੰ ਸਾਲ 2026-27 ਲਈ ਪ੍ਰਧਾਨ ਚੁਣਿਆ ਗਿਆ, ਜਦਕਿ ਮੈਡਮ ਡੌਲੀ ਭਾਟੀਆ ਨੂੰ ਸਕੱਤਰ ਅਤੇ ਨੀਰੂ ਭਾਟੀਆ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ।
ਸਮਾਰੋਹ ਦੌਰਾਨ ਨਵੇਂ ਮੈਂਬਰਾਂ ਨੂੰ ਵਿਧਿਵਤ ਸਹੁੰ ਚੁਕਾਈ ਗਈ ਅਤੇ ਉਨ੍ਹਾਂ ਨੂੰ ਭਾਰਤ ਵਿਕਾਸ ਪਰਿਸ਼ਦ ਦੇ ਸੇਵਾਮੁਖੀ ਉਦੇਸ਼ਾਂ ਅਤੇ ਸੰਸਕਾਰਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਪਠਾਨਕੋਟ ਤੋਂ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਨਿਪੁਣ ਮਹਾਜਨ ਜੀ ਖ਼ਾਸ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਨਵੀਂ ਟੀਮ ਨੂੰ ਸਹੁੰ ਚੁਕਾਈ ਅਤੇ ਦਾਇਤਵ ਗ੍ਰਹਿਣ ਕਰਵਾਇਆ। ਇਸ ਮੌਕੇ ਵਿਸਾਖੀ ਮਿਲਣ ਸਮਾਰੋਹ ਵੀ ਮਨਾਇਆ ਗਿਆ ਜਿਸ ਨਾਲ ਸਮਾਗਮ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਿਹਾ।
ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਸ਼ਾਲ ਵਾਧਵਾ, ਸਹਾਇਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਮਾਜ ਸੇਵਾ ਅਤੇ ਸੰਸਕਾਰਾਂ ਦੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪ੍ਰੋਗਰਾਮ ਵਿੱਚ ਸ਼੍ਰੀ ਨਵਨੀਤ ਸ਼ਰਮਾ ਪਠਾਨਕੋਟ ਤੋਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਪ੍ਰਾਂਤੀ ਮਹਾ ਸਕੱਤਰ ਰਵਿੰਦਰ ਪਠਾਨੀਆ ਨੇ ਮੰਚ ਸੰਚਾਲਨ ਬਖ਼ੂਬੀ ਨਿਭਾਇਆ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਾਂਤੀ ਅਧਿਆਕਸ਼ ਰਾਜੇਸ਼ ਪ੍ਰਭਾਕਰ ਨੇ ਸੰਸਥਾ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਐਚ.ਐਸ. ਵਾਲੀਆ ਜੀ ਵੱਲੋਂ ਧੰਨਵਾਦ ਭਾਸ਼ਣ ਪੇਸ਼ ਕੀਤਾ ਗਿਆ।
ਇਸ ਮੌਕੇ ਸ਼੍ਰੀ ਸਤੀਸ਼ ਬੱਲੂ ਸਮੇਤ ਗਗਨਦੀਪ ਸਿੰਘ, ਆਰ.ਡੀ. ਸ਼ਰਮਾ, ਦਲਜੀਤ ਕੋਹਲੀ, ਨੀਰਜ ਨਾਇਰ, ਵਿਜੈ ਸ਼ਰਮਾ, ਅਭੀ, ਕਮਲ ਕੁਮਾਰ, ਮੋਨਿਕਾ, ਸੁਮਨ ਸਰੀਨ, ਸੰਜੀਵ ਜੈਨ, ਨਵਨੀਤ ਸ਼ਰਮਾ (ਪਠਾਨਕੋਟ), ਰਘੁਬੀਰ ਸਿੰਘ, ਸਰੋਜ ਚਾਵਲਾ ਅਤੇ ਸੁਨੀਤਾ ਸ਼ਰਮਾ (ਪਾਰਸ਼ਦ) ਵੀ ਮੌਜੂਦ ਰਹੇ।







