ਸਕਾਟਲੈਂਡ: ਪੇਜ਼ਲੀ ਦੀ 10 ਕਿਲੋਮੀਟਰ ਦੌੜ ਦੋ ਸਕੇ ਭਰਾਵਾਂ ਨੇ ਜਿੱਤੀ |

0
185
*2500 ਦੌੜਾਕਾਂ ਨੇ ਕੀਤੀ ਸੀ ਸਮੂਲੀਅਤ 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਕੋਰੋਨਾ ਦੀ ਮਾਰ ਹੇਠ ਆ ਕੇ ਪੇਜ਼ਲੀ ਦੀ ਸਾਲਾਨਾ 10 ਕਿਲੋਮੀਟਰ ਦੌੜ ਦੋ ਸਾਲ ਨਾ ਹੋ ਸਕੀ। ਇਸ ਵਰ੍ਹੇ ਦੀ ਇਹ ਦੌੜ ਬੀਤੇ ਦਿਨ ਕਰਵਾਈ ਗਈ ਜਿਸ ਵਿੱਚ 2500 ਦੌੜਾਕਾਂ ਨੇ ਹਿੱਸਾ ਲਿਆ। ਕਾਂ ਦੀ ਅੱਖ ਕੱਢਦੀ ਧੁੱਪ ਵਿੱਚ ਦੌੜਾਕ ਪੂਰੇ ਜਾਹੋ ਜਲਾਲ ਵਿੱਚ ਪੇਜ਼ਲੀ ਇਲਾਕੇ ਦੀਆਂ ਗਲੀਆਂ ਸੜਕਾਂ ‘ਤੇ ਤੰਦਰੁਸਤੀ ਦਾ ਸੁਨੇਹਾ ਦਿੰਦੇ ਦੇਖੇ ਗਏ। ਇਸ ਦੌੜ ਦੀ ਖਾਸੀਅਤ ਇਹ ਰਹੀ ਕਿ ਜੇਤੂ ਤਿੰਨ ਸਥਾਨਾਂ ‘ਚੋਂ ਪਹਿਲਾ ਤੇ ਦੂਜਾ ਸਥਾਨ ਸਕੇ ਭਰਾਵਾਂ ਦੀ ਝੋਲੀ ਪਿਆ। ਕਾਲਮ ਹਾਅਕਿੰਸ ਨੇ 30 ਮਿੰਟ 15 ਸਕਿੰਟ ਵਿੱਚ ਦੌੜ ਮੁਕੰਮਲ ਕਰਕੇ ਆਪਣੇ ਸਕੇ ਭਰਾ ਡੈਰੇਕ ਹਾਅਕਿੰਸ ਨੂੰ ਦੂਜੇ ਸਥਾਨ ‘ਤੇ ਰਹਿਣ ਲਈ ਮਜਬੂਰ ਕੀਤਾ ਜਿਸਨੇ 30 ਮਿੰਟ 28 ਸਕਿੰਟ ਦਾ ਸਮਾਂ ਲਿਆ। ਤੀਸਰੇ ਸਥਾਨ ‘ਤੇ ਰਹਿਣ ਵਾਲੇ ਰੌਬੀ ਫਰਗੂਸਨ ਨੇ 31 ਮਿੰਟ 14 ਸਕਿੰਟ ਦਾ ਸਮਾਂ ਲਿਆ। ਇਸ ਦੌੜ ਵਿੱਚ ਔਰਤਾਂ ਦੇ ਮੁਕਾਬਲੇ ਵਿੱਚ ਰਬੈਕਾ ਰਸਲ ਨੇ 38 ਮਿੰਟ 11 ਸਕਿੰਟ ਦੇ ਸਮੇਂ ‘ਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਜੈਸਿਕਾ ਵਿਲਕੌਕਸ ਨੇ 38 ਮਿੰਟ 43 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਜੈਮਾ ਰੈਂਕਿਨ ਨੇ 38 ਮਿੰਟ 48 ਸਕਿੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕੋਰੋਨਾ ਕਰਕੇ 2020 ਤੇ 2021 ਦੀਆਂ ਦੌੜਾਂ ਹੋ ਨਹੀਂ ਸਕੀਆਂ ਸਨ। ਇਸ ਵਰ੍ਹੇ ਦੀ ਦੌੜ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲਾ ਡੈਰੇਕ ਹਾਅਕਿੰਸ ਵੀ ਕੋਰੋਨਾ ਨੂੰ ਮਾਤ ਦੇ ਕੇ ਮੁੜ ਤੰਦਰੁਸਤ ਹੋਇਆ ਸੀ।

LEAVE A REPLY

Please enter your comment!
Please enter your name here