*ਸੀਤਲ ਸਿੰਘ ਗੁੰਨੋਪੁਰੀ ਦੇ ਗ਼ਜ਼ਲ ਸੰਗ੍ਰਹਿ ਮਹਿਕਦੇ ਅਹਿਸਾਸ ਉੱਪਰ ਹੋਈ ਸਾਹਿਤਕ ਚਰਚਾ*

0
16
ਬਾਬਾ ਬਕਾਲਾ ਸਾਹਿਬ : ‌20 ਜੁਲਾਈ
ਅੱਜ ਲੋਕ ਲਿਖਾਰੀ ਸਭਾ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ਼ , ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਵਿਸ਼ਾਲ ਸਾਹਿਤਕ ਸਮਾਰੋਹ ਕਰਵਾਇਆ ਗਿਆ। ਮੱਖਣ ਕੁਹਾੜ (ਸੀ.ਮੀ. ਪ੍ਰ. ਕੇਂ. ਪੰ. ਲੇ. ਸਭਾ) ਡਾ. ਲੇਖ ਰਾਜ ( ਪ੍ਰਧਾਨ ਜਿ.ਸਾ.ਕੇਂਦਰ) ਡਾ. ਸੁਖਵਿੰਦਰ ਸਿੰਘ ਪਠਾਨਕੋਟ, ਸ. ਹਰਪ੍ਰੀਤ ਸਿੰਘ ਪ੍ਰਿੰ. ਸਿੱਖ ਨੈਸ਼ਨਲ ਕਾਲਜ ਕਾਦੀਆਂ, ਡਾ. ਰਜਵਿੰਦਰ ਕੌਰ ਨਾਗਰਾ ਪ੍ਰਿ. ਕੰਨਿਆਂ ਮਹਾਂ ਵਿਦਿਆਲਿਆ ਧਾਰੀਵਾਲ, ਡਾ. ਸੁਰਿੰਦਰ ਸਿੰਘ ਸ਼ਾਂਤ, ਸ਼ੈਲਿੰਦਰਜੀਤ ਸਿੰਘ ਰਾਜਨ ( ਮੀਤ ਪ੍ਰਾ. ਕੇਂ. ਪੰ. ਦੇ.ਸਭਾ) , ਡਾ. ਲਖਬੀਰ ਕੌਰ ਮਾਹਲ ਗੁਰਾਇਆ, ਤਰਸੇਮ ਸਿੰਘ ਭੰਗੂ, ਮੰਗਤ ਚੰਚਲ, ਗੁਰਮੀਤ ਸਿੰਘ ਬਾਜਵਾ, ਸਰਬਜੀਤ ਸਿੰਘ ਚਾਹਲ ਤੇ ਜੇ ਪੀ ਖਰਲਾਂ ਵਾਲਾ ਦੇ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਕਰਵਾਏ ਇਸ ਸਮਾਰੋਹ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ  ਸੁਲਤਾਨ ਭਾਰਤੀ ਦੇ ਫਰਜ਼ੰਦ ਵਿਸ਼ਾਲ ਅਤੇ ਉੱਘੇ ਭਾਸ਼ਾ ਵਿਗਿਆਨੀ ਇਕਬਾਲ ਕੌਰ ਸੋਂਧ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਲੋਕ ਲਿਖਾਰੀ ਸਭਾ ਗੁਰਦਾਸਪੁਰ ਦੇ ਵਿੱਤ ਸਕੱਤਰ ਬੂਟਾ ਰਾਮ ਆਜ਼ਾਦ ਵੱਲੋਂ ਆਏ ਵਿਦਵਾਨਾਂ ਤੇ ਸਾਹਿਤਕ ਮਹਿਮਾਨਾਂ ਦਾ ਭਾਵਪੂਰਤ ਸ਼ਬਦਾਂ ਨਾਲ਼ ਸਵਾਗਤ ਕੀਤਾ ਗਿਆ। ਇਨਕਲਾਬੀ ਸ਼ਾਇਰ ਵਿਜੇ ਅਗਨੀਹੋਤਰੀ ਦੇ ਸੁਰਮਈ ਗੀਤ ਨਾਲ ਬਕਾਇਦਾ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਰੋਹ ਦੇ ਪਹਿਲੇ ਪੜਾਅ ਵਿੱਚ ਗ਼ਜ਼ਲਗੋ ਸੀਤਲ ਸਿੰਘ ਗੁੰਨੋਪੁਰੀ ਦੇ ਗ਼ਜ਼ਲ ਸੰਗ੍ਰਹਿ ਮਹਿਕਦੇ ਅਹਿਸਾਸ ਉੱਪਰ ਸਾਹਿਤਕ ਚਰਚਾ ਕਰਵਾਈ ਗਈ। ਚਰਚਾ ਵਿੱਚ ਭਾਗ ਲੈਂਦਿਆਂ ਡਾ. ਲੇਖ ਰਾਜ ਨੇ ਗੁੰਨੋਪੁਰੀ ਦੀ ਸ਼ਾਇਰੀ ਦੀਆਂ ਪਰਤਾਂ ਫਰੋਲਦਿਆਂ ਇਸ ਨੂੰ ਨਿੱਜ ਪੀੜਾ ਤੋਂ ਲੋਕ ਪੀੜਾ ਵੱਲ ਪਰਤਣ ਦੀ ਸ਼ਾਇਰੀ ਦੱਸਿਆ। ਉੱਘੇ ਅਲੋਚਕ ਡਾਕਟਰ ਸੁਖਵਿੰਦਰ ਸਿੰਘ ਨੇ ਸ਼ਿਅਰਾਂ ਦਾ ਹਵਾਲਾ ਦਿੰਦਿਆਂ ਇਸ ਨੂੰ ਦਵੰਦਵਾਦ ਤੋਂ ਪਰੇ ਦੀ ਸ਼ਾਇਰੀ ਕਰਾਰ ਦਿੱਤਾ, ਡਾਕਟਰ ਸੁਰਿੰਦਰ ਸਿੰਘ ਸ਼ਾਂਤ ਨੇ ਇਸ ਨੂੰ ਪਰਤਾਂ ਤੋਂ ਪਾਰ ਦੀ ਸ਼ਾਇਰੀ ਕਿਹਾ, ਸਰਬਜੀਤ ਸਿੰਘ ਚਾਹਲ ਨੇ ਬੋਲੀਆਂ, ਟੱਪਿਆਂ ਤੇ ਲੋਕ ਗੀਤਾਂ ਵਿਚਲੀ ਸਰੋਦੀ ਲੈਅ ਤੇ ਗ਼ਜ਼ਲ ਵਿਚਲੀ ਸੰਗੀਤਕਾਰਾਂ ਨੂੰ ਇੱਕਤਾਲ ਤੇ ਇੱਕ ਸੁਰ ਦੱਸਿਆ, ਮੰਗਤ ਚੰਚਲ ਨੇ ਸ਼ਾਇਰੀ ਦੇ ਵਿਚਾਰਧਾਰਕ ਪੱਖ ਤੇ ਰੂਪਕ ਪੱਖ ਦੀ ਚਰਚਾ ਕਰਦਿਆਂ ਸ਼ਾਇਰੀ ਨੂੰ ਸਮਤੋਲ ਆਖਿਆ ਤੇ ਕੁਝ ਨੁਕਤਿਆਂ ਉੱਤੇ ਮਤਭੇਦ ਵੀ ਪ੍ਰਗਟ ਕੀਤੇ, ਪ੍ਰੋੜ ਸ਼ਾਇਰ ਸੁਭਾਸ਼ ਦੀਵਾਨਾ ਨੇ ਸੀਤਲ ਨੂੰ ਸਫ਼ਲ ਤੇ ਸਮਰੱਥ ਸ਼ਾਇਰ ਆਖਦਿਆਂ ਥੋੜੇ ਸਮੇਂ ਵਿੱਚ ਸ਼ਾਇਰ ਵੱਲੋਂ ਪੁੱਟੀਆਂ ਲੰਮੀਆਂ ਪੁਲਾਂਘਾਂ ਦੀ ਸ਼ਲਾਘਾ ਕੀਤੀ ,ਸੁੱਚਾ ਸਿੰਘ ਰੰਧਾਵਾ ਨੇ ਕਿਹਾ ਕਿ ਸੀਤਲ ਦੀ ਸ਼ਾਇਰੀ ਰੂਹ ਨੂੰ ਸਰਸ਼ਾਰ ਕਰਦੀ ਹੈ। ਚਰਚਾ ਨੂੰ ਸਮੇਟਦੇ ਹੋਏ ਸਭਾ ਦੇ ਸੰਯੋਜਕ ਮੱਖਣ ਕੁਹਾੜ ਨੇ ਜਿੱਥੇ ਵਿਦਵਾਨਾਂ ਦੀਆਂ ਪ੍ਰਗਟਾਈਆਂ ਭਾਵਨਾਵਾਂ ਨਾਲ ਸਹਿਮਤੀ ਪ੍ਰਗਟ ਕੀਤੀ ਓਥੇ ਮਹਿਕਦੇ ਅਹਿਸਾਸ ਦੀ ਸ਼ਾਇਰੀ ਦੇ ਹਵਾਲੇ ਨਾਲ਼ ਸੀਤਲ ਨੂੰ ਲੋਕ-ਪਿੜਾਂ ਤੇ ਹਾਸ਼ੀਆਗਤ ਲੋਕਾਂ ਦਾ ਸ਼ਾਇਰ ਆਖਿਆ।
ਚਰਚਾ ਉਪਰੰਤ ਪ੍ਰਸਿੱਧ ਗ਼ਜ਼ਲਕਾਰ ਮੰਗਤ ਚੰਚਲ ਜੀ ਨੂੰ ਉਹਨਾਂ ਦੀਆਂ ਜਥੇਬੰਦਕ ਤੇ ਸਾਹਿਤਕ ਪ੍ਰਾਪਤੀਆਂ ਲਈ ਸਥਾਪਿਤ ਇਨਕਲਾਬੀ ਸ਼ਾਇਰ ਸ. ਹਰਭਜਨ ਸਿੰਘ ਹੁੰਦਲ ਯਾਦਗਾਰੀ ਪੁਰਸਕਾਰ ਨਾਲ਼ ਦੁਸ਼ਾਲਾ ਤੇ ਵਿਸ਼ੇਸ਼ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਉਘੇ  ਪੰਜਾਬੀ-ਸ਼ਾਇਰ ਹਰਭਜਨ ਸਿੰਘ ਹੁੰਦਲ ਦੇ ਫਰਜ਼ੰਦ ਪ੍ਰਿੰਸੀਪਲ ਹਰਪ੍ਰੀਤ ਸਿੰਘ ਹੁੰਦਲ, ਸ਼ੈਲਿੰਦਰਜੀਤ ਸਿੰਘ ਰਾਜਨ ਤੇ ਕਰਮਜੀਤ ਸਿੰਘ (ਝੰਡੇ ਦਾ  ਗੀਤ) ਨੂੰ ਵੀ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਧਾਨਗੀ ਮੰਡਲ ਵੱਲੋਂ ਨਵੇਂ ਤੇ ਚਰਚਿਤ ਸ਼ਾਇਰ ਨਿਸ਼ਾਨ ਸਿੰਘ ਜੌੜਾ ਸਿੰਘਾ ਦੇ ਪਲੇਠੇ ਗ਼ਜ਼ਲ ਸੰਗ੍ਰਹਿ ਵਲਗਣਾਂ ਤੋਂ ਪਾਰ ਨੂੰ ਪਾਠਕਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ।
ਦੂਜੇ ਪੜਾਅ ਵਿੱਚ ਕਵੀ ਦਰਬਾਰ ਦਾ ਆਗਾਜ਼ ਪ੍ਰੀਤ ਰਾਣਾ ਦੇ ਗੀਤ ਨਾਲ਼ ਕੀਤਾ ਗਿਆ। ਕਵੀ ਦਰਬਾਰ ਵਿੱਚ ਸ਼ੈਲਿੰਦਰਜੀਤ ਸਿੰਘ ਰਾਜਨ,ਮਨਜੀਤ ਸਿੰਘ ਵੱਸੀ, ਜਗਦੀਸ਼ ਸਿੰਘ ਭੰਮਰਾ, ਕੁਲਜੀਤ ਸਿੰਘ ਰੰਧਾਵਾ, ਰਘਬੀਰ ਸਿੰਘ ਚਾਹਲ, ਸੁੱਚਾ ਸਿੰਘ ਰੰਧਾਵਾ, ਮੱਖਣ ਕੁਹਾੜ, ਗੁਰਮੀਤ ਸਿੰਘ ਬਾਜਵਾ, ਡਾ.ਸੁਖਵਿੰਦਰ ਸਿੰਘ, ਡਾ. ਲੇਖ ਰਾਜ, ਰਮੇਸ਼ ਕੁਮਾਰ ਜਾਨੂੰ, ਸੁਲਤਾਨ ਭਾਰਤੀ,ਹੀਰਾ ਸਿੰਘ ਸੈਣੀ, ਨਿਸ਼ਾਨ ਸਿੰਘ ਜੌੜਾ ਸਿੰਘਾ, ਕੁਲਦੀਪ ਸਿੰਘ ਘਾਂਗਲਾ,ਬੂਟਾ ਰਾਮ ਆਜ਼ਾਦ, ਬਲਦੇਵ ਉਲਫ਼ਤ,ਹਰਪਾਲ ਸਿੰਘ ਬੈਂਸ, ਸੁਭਾਸ਼ ਦੀਵਾਨਾ, ਤਰਸੇਮ ਸਿੰਘ ਭੰਗੂ, ਵਿਜੇ ਤਾਲਿਬ, ਇੰਦੂ ਠਾਕੁਰ, ਪੂਨਮ ਠਾਕੁਰ, ਦਵਿੰਦਰ ਮੁਗਰਾਲਾ, ਬਲਵੀਰ ਮੁਗਰਾਲਾ, ਮੰਗਤ ਚੰਚਲ, ਸਰਬਜੀਤ ਸਿੰਘ ਚਾਹਲ, ਸੀਤਲ ਸਿੰਘ ਗੁੰਨੋਪੁਰੀ ਤੇ ਹੋਰ ਨਾਮਵਰ ਕਵੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਸੁੱਚਾ ਸਿੰਘ ਪਸਨਾਵਾਲਾ, ਕਰਮਜੀਤ ਸਿੰਘ, ਪ੍ਰਿੰ. ਕੁਲਵੰਤ ਸਿੰਘ ਮੀਆਂ ਕੋਟ, ਸੁਖਵਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ, ਠਾਕੁਰ ਧਿਆਨ ਸਿੰਘ, ਜੇ ਪੀ ਖਰਲਾਂ ਵਾਲਾ, ਸੋਹਣ ਸਿੰਘ, ਪ੍ਰੋ. ਲਖਬੀਰ ਕੌਰ ਮਾਹਲ ਗੁਰਾਇਆ, ਦੇਵਰਾਜ ਖੁੰਡਾ, ਸੁਰਿੰਦਰ ਮੋਹਨ ਸ਼ਰਮਾ, ਮਨਪ੍ਰੀਤ ਸਿੰਘ ਅਠੌਲਾ, ਅਮਰਜੀਤ ਸਿੰਘ, ਨਰੇਸ਼ ਕੁਮਾਰ, ਕੁਲਦੀਪ ਸਿੰਘ ਰਿਆੜ,ਮਨਭਾਵਨ ਸਿੰਘ ਤੇ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।
ਅਖੀਰ ਵਿੱਚ ਸਭਾ ਦੀ ਪ੍ਰਧਾਨ ਡਾਕਟਰ ਰਜਵਿੰਦਰ ਕੌਰ ਨਾਗਰਾ ਨੇ ਸਭ ਹਾਜ਼ਰ ਵਿਦਵਾਨਾਂ, ਪਾਠਕਾਂ, ਕਵੀਆਂ ਤੇ ਸਾਹਿਤ ਪ੍ਰੇਮੀਆਂ ਦਾ ਸਮਾਰੋਹ ਨੂੰ ਸਫ਼ਲ ਤੇ ਯਾਦਗਾਰੀ ਬਣਾਉਣ ਵਾਸਤੇ ਉਹਨਾਂ ਵੱਲੋਂ ਦਿੱਤੇ ਗਏ ਸਹਿਯੋਗ ਤੇ  ਸਨੇਹ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਸੀਤਲ ਸਿੰਘ ਗੁੰਨੋਪੁਰੀ ਵੱਲੋਂ ਬਾਖੂਬੀ ਨਿਭਾਈ ਗਈ।

LEAVE A REPLY

Please enter your comment!
Please enter your name here