ਸੰਜੀਵ ਭੰਡਾਰੀ ਨੇ ਬਤੌਰ ਪ੍ਰਧਾਨ ਨਗਰ ਪੰਚਾਇਤ ਰਈਆ ਵਜੋਂ ਚੁੱਕੀ ਸਹੁੰ 

0
22
ਬਾਬਾ ਬਕਾਲਾ ਸਾਹਿਬ , 23 ਜੂਨ 2026
ਨਗਰ ਪੰਚਾਇਤ ਰਈਆ ਦੇ ਨਵ ਨਿਯੁਕਤ 13  ਕੌਂਸਲਰ ਸਾਹਿਬਾਨ ਦਾ ਸਹੁੰ ਚੁੱਕ ਸਮਾਗਮ ਅੱਜ ਐਸ.ਡੀ.ਐਮ. ਦਫਤਰ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ਅਤੇ ਨਵ ਨਿਯੁਕਤ 13 ਮੈਂਬਰਾਂ ਨੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ, ਵਿਧਾਇਕ ਦਲਬੀਰ ਸਿੰਘ ਟੌਂਗ, ਐਸ.ਡi.ਐਮ. ਜਸ਼ਨਜੀਤ ਸਿੰਘ ਅਤੇ ਆਬਜ਼ਰਵਰ ਰਵਿੰਦਰ ਸਿੰਘ (ਚੇਅਰਮੈਨ ਤਰਨ ਤਾਰਨ) ਦੀ ਦੇਖ ਰੇਖ ਹੇਠ ਵਾਰਡ ਨੰਬਰ 4  ਤੋਂ ਕੌਂਸਲਰ  ਸੰਜੀਵ ਭੰਡਾਰੀ ਨੂੰ ਨਗਰ ਪੰਚਾਇਤ ਰਈਆ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ, ਜਦਕਿ ਵਾਰਡ ਨੰਬਰ 13 ਤੋਂ ਸਰਬਜੀਤ ਕੌਰ ਸੀ: ਮੀਤ ਪ੍ਰਧਾਨ ਅਤੇ ਵਾਰਡ ਨੰਬਰ 6 ਤੋਂ ਸਰਬਜੀਤ ਸਿੰਘ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ । ਸਮੁੱਚੀ ਨਵੀਂ ਟੀਮ ਨੂੰ ਹਲਕਾ  ਵਿਧਾਇਕ  ਦਲਬੀਰ ਸਿੰਘ ਟੌਂਗ ਨੇ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਮੂੂੰਹ ਮਿੱਠਾ ਕਰਵਾਇਆ । ਇਸ ਮੌਕੇ ਭਾਵੁਕ ਹੋਏ ਪ੍ਰਧਾਨ ਸੰਜੀਵ ਭੰਡਾਰੀ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ, ਉਹ ਰਈਆ ਨਿਵਾਸੀਆਂ ਦੀਆਂ ਆਸਾਂ ‘ਤੇ ਖਰੇ ਉਤਰਣ ਦਾ ਯਤਨ ਕਰਨਗੇ   । ਇਸ ਮੌਕੇ ਵਾਰਡ ਨੰਬਰ 1 ਤੋਂ ਜਸਬੀਰ ਕੌਰ, ੨2ਤੋਂ ਸਰਬਜੀਤ ਸਿੰਘ ਮਾਨ, 3 ਤੋਂ ਅਮਰਵੀਰ ਸਿੰਘ ਅਜ਼ਾਦ, 4 ਤੋਂ ਸੰਜੀਵ ਭੰਡਾਰੀ, 5 ਤੋਂ ਪ੍ਰਭਜੋਤ ਕੌਰ, 6 ਤੋਂ ਸਰਬਜੀਤ ਸਿੰਘ, 7 ਤੋਂ ਨੀਲਮ,8  ਤੋਂ ਰਾਜਿੰਦਰ ਰਿਖੀ, 9 ਤੋਂ ਜੋਤੀ ਸ਼ਰਮਾ, 10 ਤੋਂ ਸੁਖਦੇਵ ਸਿੰਘ ਪੱਡਾ,11 ਤੋਂ ਰਿੰਪੀ ਭੰਡਾਰੀ, 12 ਤੋਂ ਵਿਸ਼ਾਲ ਮੰਨਣ,13 ਤੋਂ ਸਰਬਜੀਤ ਕੌਰ ਨੇ ਵੀ ਭੇਦ ਰੱਖਣ ਦੀ ਸਹੁੰ ਚੁੱਕੀ । ਇਸ ਮੌਕੇ ਜ: ਬਲਦੇਵ ਸਿੰਘ ਬੋਦੇਵਾਲ, ਜ: ਕੁਲਦੀਪ ਸਿੰਘ ਮਥਰੇਵਾਲ, ਚੇਅਰਮੈਨ ਗੁਰਦੇਵ ਸਿੰਘ ਆੜ੍ਹਤੀ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਐਡਵੋਕੇਟ ਲੱਖਾ ਸਿੰਘ ਅਜ਼ਾਦ, ਚੇਅਰਮੈਨ ਯੋਗਰਾਜ ਸਿੰਘ ਜੋਗੀ ਟੌਂਗ, ਕਮਲੇਸ਼ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ,ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ ਸਟੇਸ਼ਨ,  ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਬਿਆਸ, ਗਗਨਦੀਪ ਸ਼ਰਮਾ, ਸਰਪੰਚ ਕਰਮਜੀਤ ਸਿੰਘ ਫੇਰੂਮਾਨ,ਸਰਪੰਚ ਤੇਜਿੰਦਰ ਸਿੰਘ ਕੰਗ ਬੁਤਾਲਾ, ਰਣਧੀਰ ਸਿੰਘ ਰਾਣੂੂੰ, ਸਰਪੰਚ ਫੁਲਵਿੰਦਰ ਸਿੰਘ ਖਿਲਚੀਆਂ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਸਰਪੰਚ ਮਨੋਹਰ ਸਿੰਘ ਖਿਲਚੀਆਂ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ,  ਨੰਬਰਦਾਰ ਭੁਪਿੰਦਰ ਸਿੰਘ,  ਬੋਸਰ ਸੰਦੀਪ ਸਿੰਘ, ਪ੍ਰਧਾਨ ਹੀਰਾ ਸਿੰਘ ਭੱਠੇ ਵਾਲੇ, ਲੱਖਾ ਸਿੰਘ ਠੱਠੀਆਂ ਚੱਕੀ ਵਾਲੇ, ਸਰਪੰਚ ਗੁਰਜੀਤ ਸਿੰਘ ਫੱਤੂਵਾਲ , ਭੁਪਿੰਦਰ ਸਿੰਘ ਮਾਨ ਅਤੇ ਹੋਰ ਵਰਕਰ ਮੌਜੂਦ ਸਨ ।

LEAVE A REPLY

Please enter your comment!
Please enter your name here