12 ਅਗਸਤ ਦੀ ਕਿਰਨਜੀਤ ਬਰਸੀ ਦੀਆਂ ਤਿਆਰੀਆਂ ਮੁਕੰਮਲ
12 ਅਗਸਤ ਦੀ ਕਿਰਨਜੀਤ ਬਰਸੀ ਦੀਆਂ ਤਿਆਰੀਆਂ ਮੁਕੰਮਲ
ਦਲਜੀਤ ਕੌਰ
ਲੁਧਿਆਣਾ, 10 ਅਗਸਤ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਲੁਧਿਆਣਾ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੁਵਾਲ ਨੇ ਅੱਜ ਇੱਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਗਸਤ ਨੂੰ ਮਹਿਲ ਕਲਾਂ ਵਿਖੇ ਸ਼ਹੀਦ ਕਿਰਨਜੀਤ ਕੋਰ ਯਾਦਗਾਰੀ ਸਮਾਗਮ ਤੇ ਜਿਲੇ ਦੀਆਂ ਸਾਰੀਆਂ ਇਕਾਈਆਂ ਚੋਂ ਮਰਦ ਔਰਤਾਂ ਦੇ ਵੱਡੇ ਜੱਥੇ ਰਵਾਨਾ ਹੋਣਗੇ। ਉੱਨਾਂ ਦੱਸਿਆ ਕਿ ਇਸ ਸਬੰਧੀ ਸਾਰੇ ਬਲਾਕਾਂ ਦੀਆ ਮੀਟਿੰਗਾਂ ਹੋ ਚੁੱਕੀਆਂ ਹਨ ।ਸਾਰੇ ਬਲਾਕਾਂ ਅਧੀਨ ਸਮੁੱਚੀਆਂ ਪਿੰਡ ਇਕਾਈਆਂ ਚ ਮਰਦ ਤੇ ਅੋਰਤਾਂ ਦੀ ਸ਼ਮੂਲੀਅਤ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਉੱਨਾਂ ਦੱਸਿਆ ਕਿ ਅੋਰਤ ਮੁਕਤੀ ਦਾ ਪ੍ਰਤੀਕ ਬਣੀ ਬੇਟੀ ਕਿਰਨਜੀਤ ਦੇ ਬਰਸੀ ਸਮਾਗਮ ਤੇ ਅੋਰਤ ਵਰਗ ਦੀ ਸਮਾਜਕ ਸਿਥਤੀ , ਦੁਹਰੀ ਗ਼ੁਲਾਮੀ , ਅੋਰਤਾਂ ਤੇ ਜ਼ਬਰ ਤਸ਼ੱਦਦ ਆਦਿ ਗੰਭੀਰ ਮੁੱਦਿਆਂ ਤੇ ਵਿਚਾਰ ਚਰਚਾ ਹੋਵੇਗੀ। ਉੱਘੀ ਪੱਤਰਕਾਰ ਭਾਸ਼ਾ ਸਿੰਘ ਅਤੇ ਸਾਬਕਾ ਵਿਦਿਆਰਥੀ ਆਗੂ ਸ਼੍ਰੇਆ ਸਿੰਘ ਇੰਨਾਂ ਮਸਲਿਆ ਤੇ ਚਰਚਾ ਕਰਨਗੀਆਂ। ਇਸ ਸਮੇਂ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਜਾਬਰ ਫੌਜਦਾਰੀ ਕਨੂੰਨਾਂ ਵੱਲੋਂ ਹਰ ਵਿਰੋਧੀ ਅਵਾਜ਼ ਦਾ ਗਲਾ ਘੁੱਟਣ ਦੇ ਮੁੱਦੇ ਤੇ ਇੱਕ ਵਿਸ਼ਾਲ ਅੰਦੋਲਨ ਦੀ ਉਸਾਰੀ ਲਈ ਵੀ ਵਿਚਾਰਾਂ ਹੋਣਗੀਆ। ਇਸ ਸਮਾਗਮ ਚ ਬੁਲਾਰੇ ਅਮਰੀਕਾ ਦੀ ਸ਼ਹਿ ਤੇ ਇਜਰਾਈਲ ਵੱਲੋਂ ਮਸੂਮ ਫਲੀਸਤੀਨੀ ਲੋਕਾਂ ਤੇ ਢਾਹੇ ਜਾ ਰਹੇ ਅੰਨੇ ਜਬਰ ਖ਼ਿਲਾਫ਼ ਵੀ ਅਵਾਜ਼ ਬੁਲੰਦ ਕੀਤੀ ਜਾਵੇਗੀ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਸਾਂਝੇ ਮਸਲਿਆਂ ਦੀ ਸਾਂਝੀ ਲੜਾਈ ਨੂੰ ਇਸ ਸਮਾਗਮ ਚ ਉਗਾਸਾ ਦਿੱਤਾ ਜਾਵੇਗਾ। ਇਸ ਸਮੇਂ ਗੀਤ ਸੰਗੀਤ ਤੇ ਲਘੂ ਨਾਟਕ ਵੀ ਹੋਵੇਗਾ।