*2392 ਮਾਸਟਰ ਕੇਡਰ ਅਤੇ 569 ਲੈਕਚਰਾਰਾਂ ਨੂੰ ਆਮ ਬਦਲੀਆਂ ਵਿੱਚ ਬਦਲੀ ਲਈ ਨਾ ਵਿਚਾਰਨ ਤੇ ਕਰਾਂਗੇ ਤਿੱਖਾ ਸੰਘਰਸ਼*: ਡੈਮੋਕ੍ਰੇਟਿਕ ਟੀਚਰਜ਼ ਫਰੰਟ।
ਜੋਗਾ (4 ਅਗੱਸਤ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਤਬਾਦਲਾ ਨੀਤੀ ਅਧੀਨ 2392 ਮਾਸਟਰ ਕੇਡਰ ਅਧਿਆਪਕ ਅਤੇ 569 ਲੈਕਚਰਾਰ, ਜਿੰਨਾ ਦੇ ਸੇਵਾ ਦੇ ਤਿੰਨ ਸਾਲ ਅਗੱਸਤ ਮਹੀਨੇ ਵਿੱਚ ਹੀ ਪੂਰੇ ਹੋਣ ਜਾ ਰਹੇ ਹਨ ਉਨ੍ਹਾਂ ਅਧਿਆਪਕਾਂ ਨੂੰ ਬਦਲੀ ਲਈ ਹਰ ਹਾਲਤ ਵਿੱਚ ਵਿਚਾਰਿਆ ਜਾਵੇ| |ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਡੀ ਟੀ ਐਫ਼ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ ਨੇ ਕਿਹਾ ਇਨ੍ਹਾਂ ਅਧਿਆਪਕਾਂ ਵਿੱਚੋਂ ਮਾਸਟਰ ਕਾਡਰ ਦੇ ਅਧਿਆਪਕਾਂ ਦੇ ਨਿਯੁਕਤੀ ਦੇ ਹੁਕਮ ਜੁਲਾਈ 2021 ਵਿੱਚ ਹੋਏ ਸਨ। ਇਨ੍ਹਾਂ ਅਧਿਆਪਕਾਂ ਦਾ ਪ੍ਰੋਬੇਸ਼ਨ ਦਾ ਸਮਾਂ ਜੁਲਾਈ 2024 ਵਿੱਚ ਖ਼ਤਮ ਹੁੰਦਾ ਸੀ। ਪ੍ਰੰਤੂ ਵਿਭਾਗ ਵੱਲੋਂ ਇਸ ਸਬੰਧੀ ਹਾਲੇ ਤੱਕ ਪੱਤਰ ਜਾਰੀ ਨਹੀਂ ਕੀਤਾ ਗਿਆ। ਇਸ ਤਰ੍ਹਾਂ ਇਨ੍ਹਾਂ ਅਧਿਆਪਕਾਂ ਨੂੰ ਕੁਝ ਦਿਨਾਂ ਦੇ ਫ਼ਰਕ ਕਰਕੇ ਤਬਾਦਲੇ ਤੋਂ ਅਯੋਗ ਠਹਿਰਾਏ ਜਾਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ।ਡੀ ਟੀ ਐਫ਼ ਦੇ ਸੀਨੀਅਰ ਆਗੂਆਂ ਗੁਰਤੇਜ ਉਭਾ, ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਵਿੱਚੋਂ ਬਹੁ- ਗਿਣਤੀ ਔਰਤ ਅਧਿਆਪਕਾਂਵਾ ਦੀ ਹੈ,ਜੋ ਆਪਣੇ ਘਰਾਂ ਤੋਂ ਕਰੀਬ 200 ਤੋਂ 300 ਕਿਲੋਮੀਟਰ ਦੂਰ ਸੇਵਾ ਕਰ ਰਹੀਆਂ ਹਨ। ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਅਧਿਆਪਕਾਂ ਦੀ ਵੱਡੀ ਗਿਣਤੀ ਨੂੰ ਬਦਲੀਆਂ ਵਿੱਚ ਨਾ ਵਿਚਾਰਿਆ ਗਿਆ ਤਾਂ ਜੱਥੇਬੰਦੀ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ।
ਇਸ ਮੌਕੇ ਨਵਜੋਸ਼ ਸਪੋਲੀਆ, ਗੁਰਦੀਪ ਬਰਨਾਲਾ , ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ,ਬਲਕਾਰ ਸਿੰਘ, ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਜਗਦੇਵ ਸਿੰਘ, ਮੱਘਰ ਸਿੰਘ, ਜਗਪਾਲ ਸਿੰਘ, ਅਮ੍ਰਿਤਪਾਲ ਸਿੰਘ, ਕੁਲਵਿੰਦਰ ਜੋਗਾ, ਅਮਨਦੀਪ ਕੌਰ, ਬੇਅੰਤ ਕੌਰ, ਰੇਨੂੰ ਬਾਲਾ, ਅਮਰਪ੍ਰੀਤ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਰੋਹਿਤ ਬੁਰਜ ਹਰੀ, ਹਰਵਿੰਦਰ ਸਮਾਓ, ਮਨਦੀਪ ਕੁਮਾਰ ਆਦਿ ਅਧਿਆਪਕ ਆਗੂ ਹਾਜ਼ਰ ਸਨ |