25 ਵਾਂ ਚੇਤਨਾ ਮਾਰਚ ਦਿੱਲੀ ਚਾਂਦਨੀ ਚੌਂਕ ਲਈ ਰਵਾਨਾ ਹੋਇਆ –
02 ਸਤੰਬਰ, ਜੰਡਿਆਲਾ ਗੁਰੂ (ਸ਼ੁਕਰਗੁਜ਼ਾਰ ਸਿੰਘ)- ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ( ਰੰਘਰੇਟੇ ਗੁਰੂ ਕੇ ਬੇਟੇ) ਦੇ ਜਨਮ ਦਿਹਾੜੇ ਨੂੰ ਸਮਰਪਿਤ 25 ਵਾਂ ਚੇਤਨਾ ਮਾਰਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦਾ ਸਾਹਿਬ ਚਾਟੀਵਿੰਡ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸੁਸਾਇਟੀ ਦੇ ਮੈਂਬਰਾਂ ਦੇ ਪ੍ਰਬੰਧ ਹੇਠ ਅੱਜ ਸਵੇਰੇ 8:30 ਵਜੇ ਆਰੰਭ ਹੋ ਕੇ ਤਰਨਤਾਰਨ ਰੋਡ, ਡੇਰਾ ਭੂਰੀ ਵਾਲੇ, ਗੁਰਦੁਆਰਾ ਬਾਬਾ ਨੌਧ ਸਿੰਘ, ਆਦਿ ਤੋਂ ਨੂੰ ਹੁੰਦਾ ਹੋਇਆ ਜੀ ਟੀ ਰੋਡ ਜੰਡਿਆਲਾ ਗੁਰੂ ਪੁੱਜਾ ਤਾਂ ਖਾਸ ਕਰਕੇ ਜੋਤੀਸਰ ਕਲੋਨੀ ਦੀ ਸੰਗਤ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਸਾਬਕਾ ਪ੍ਰਿੰਸੀਪਲ ਮਲੂਕ ਸਿੰਘ,ਪ੍ਰਿੰਸੀਪਲ ਕੁਲਦੀਪ ਸਿੰਘ,ਸੂਬੇ.ਸੁਰਜੀਤ ਸਿੰਘ, ਕੈਪਟਨ ਭੁਪਿੰਦਰ ਸਿੰਘ ਅਮਰਕੋਟ, ਹੰਸਰਾਜ, ਸੁਖਵਿੰਦਰ ਕੌਰ, ਗੁਲਸ਼ਨ ਕੌਰ, ਬਲਵਿੰਦਰ ਕੌਰ ਬੱਬੀ, ਸਰਤਾਜ ਸਿੰਘ ਬਿੱਟਾ,ਇੰਸਪੈਕਟਰ ਦਲਬੀਰ ਸਿੰਘ, ਸੰਤੋਖ ਸਿੰਘ ਕਿਲ੍ਹਾ ਮੇਹਕਾ, ਆਦਿ ਨੇ ਚੇਤਨਾ ਮਾਰਚ ਦੀ ਸੰਗਤ ਨੂੰ ਬੜੇ ਹੀ ਸਤਿਕਾਰ ਤੇ ਭਾਵਨਾ ਨਾਲ ਲੰਗਰ ਛਕਾਇਆ ਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।