27ਵਾਂ ‘ਮੇਲਾ ਕਠਾਰ ਦਾ’ ਸਬੰਧੀ ਸਾਰੇ ਪ੍ਰਬੰਧ ਮੁਕੰਮਲ- ਭਾਨਾ ਐੱਲ.ਏ

0
76

27ਵਾਂ ‘ਮੇਲਾ ਕਠਾਰ ਦਾ’ ਸਬੰਧੀ ਸਾਰੇ ਪ੍ਰਬੰਧ ਮੁਕੰਮਲ- ਭਾਨਾ ਐੱਲ.ਏ

ਜਲੰਧਰ 4 ਸਤੰਬਰ (ਹਰਜਿੰਦਰ ਸਿੰਘ ਜਵੰਦਾ) – ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ 27ਵਾਂ ਸਲਾਨਾ ‘ਮੇਲਾ ਕਠਾਰ ਦਾ’ ਪੋਲੀਵੁੱਡ ਇੰਡਸਟਰੀ ਦੀ ਮਾਣਮੱਤੀ ਸ਼ਖ਼ਸੀਅਤ, ਫਿਲਮ ਨਿਰਮਾਤਾ ਭਾਨਾ ਐਲ.ਏ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ 13 ਅਤੇ 14 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਨਾ ਐਲ ਏ ਨੇ ਦੱਸਿਆ ਕਿ ਇਸ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚਲ ਰਹੀਆਂ ਹਨ ਜੋ ਕਿ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ।ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ 13 ਸਤੰਬਰ ਨੂੰ ਸੂਫੀਆਨਾ ਸ਼ਾਮ  ਮੌਕੇ  ਨਾਮੀ ਸ਼ੂਫੀ ਗਾਇਕ, ਮਸ਼ਹੂਰ ਕਵਾਲ ਅਤੇ ਨਕਲੀਏ ਆਪਣੀ  ਹਾਜ਼ਰੀ ਭਰਨਗੇ ਜਦੋਂ ਕਿ  ਮੇਲੇ ਦੇ ਦੂਸਰੇ ਦਿਨ  14 ਸਤੰਬਰ ਨੂੰ ਪੰਜਾਬ ਦੇ ਉੱਚ ਕੋਟੀ ਦੇ ਕਲਾਕਾਰ ਆਪਣੀ ਹਾਜ਼ਰੀ ਭਰਨਗੇ ਅਤੇ ਮੇਲੇ ਸਬੰਧੀ ਪੋਸਟਰ ਉਨਾਂ ਵਲੋਂ ਜਲਦ ਹੀ ਸਾਂਝਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here