27ਵਾਂ ਸਲਾਨਾ ‘ਮੇਲਾ ਕਠਾਰ ਦਾ’ 13 ਤੇ 14 ਸਤੰਬਰ ਨੂੰ-ਭਾਨਾ ਐਲ ਏ
ਜਲੰਧਰ 11 ਅਗਸਤ (ਹਰਜਿੰਦਰ ਸਿੰਘ ਜਵੰਦਾ) – ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ 27ਵਾਂ ਸਲਾਨਾ ‘ਮੇਲਾ ਕਠਾਰ ਦਾ’ ਪੋਲੀਵੁੱਡ ਇੰਡਸਟਰੀ ਦੀ ਮਾਣਮੱਤੀ ਸ਼ਖ਼ਸੀਅਤ, ਫਿਲਮ ਨਿਰਮਾਤਾ ਭਾਨਾ ਐਲ.ਏ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ 13 ਅਤੇ 14 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਭਾਨਾ ਐਲ ਏ ਵਲੋਂ ਸ਼ੋਸਲ ਮੀਡੀਆ ਤੇ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ। ਮੇਲਾ ਕਠਾਰ ਦਾ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਨਾ ਐਲ ਏ ਨੇ ਦੱਸਿਆ ਕਿ ਇਸ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਮੇਲੇ ਦੌਰਾਨ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ।ਉਨ੍ਹਾਂ ਦੱਸਿਆ ਕਿ ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ 13 ਸਤੰਬਰ ਨੂੰ ਸੂਫੀਆਨਾ ਸ਼ਾਮ ਮੌਕੇ ਨਾਮੀ ਸ਼ੂਫੀ ਗਾਇਕ, ਮਸ਼ਹੂਰ ਕਵਾਲ ਅਤੇ ਨਕਲੀਏ ਆਪਣੀ ਹਾਜ਼ਰੀ ਭਰਨਗੇ ਜਦੋਂ ਕਿ ਮੇਲੇ ਦੇ ਦੂਸਰੇ ਦਿਨ 14 ਸਤੰਬਰ ਨੂੰ ਪੰਜਾਬ ਦੇ ਉੱਚ ਕੋਟੀ ਦੇ ਕਲਾਕਾਰ ਆਪਣੀ ਹਾਜ਼ਰੀ ਭਰਨਗੇ।ਇਸ ਮੇਲੇ ਤੇ ਪਹੁੰਚਣ ਲਈ ਉਨ੍ਹਾਂ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਖੁੱਲਾ ਸੱਦਾ ਹੈ।