ਮੈਰੀਲੈਡ ਸਟੇਟ ਦੀ ਅਜ਼ਾਦੀ ਪ੍ਰੇਡ ਵਿਚ ਸਿੱਖ ਕੁਮਿਨਟੀ ਦਾ ਰਿਹਾ ਬੋਲਬਾਲਾ
ਸਿੱਖਸ ਆਫ਼ ਡੀ ਐਮ ਵੀ ਤੇ ਸਿੱਖਸ ਆਫ਼ ਯੂ ਐਸ ਏ ਦਾ ਫਲੋਟ ਵੱਖਰੀ ਛਾਪ ਛੱਡ ਗਿਆ।
ਸਿੱਖ ਮਾਰਸ਼ਲ ਆਰਟ ਰਾਹੀਂ ਗੱਭਰੂਆ ਤੇ ਮੁਟਿਆਰਾਂ ਨੇ ਖਾਲਸਾਈ ਜ਼ੋਹਰ ਦਿਖਾਏ।ਮੈਰੀਲੈਡ /ਡੰਡਾਕ-( ਹੁੰਦਲ ) ਮੈਰੀਲੈਡ ਸਟੇਟ ਦੀ 90ਵੀ ਅਜ਼ਾਦੀ ਪ੍ਰੇਡ ਡੰਡਾਕ ਵਿੱਚ ਹੋਲਾਬਰਡ ਸਟ੍ਰੀਟ ਤੇ ਕਢੀ ਗਈ ਹੈ।ਜਿਸ ਵਿੱਚ ਇੱਕ ਸੋ ਵੀਹ ਫਲੋਟਾ ਤੇ ਸੋ ਤੋ ਉੱਪਰ ਜਥੇਬੰਦੀਆ ਨੇ ਹਿੱਸਾ ਲਿਆ ਹੈ।ਸੈਨੇਟਰ ਤੇ ਕਾਗਰਸਮੈਨ ਜੋ ਨਵੰਬਰ ਵਿੱਚ ਚੋਣਾਂ ਲੜ ਰਹੇ ਹਨ,ਉਹਨਾਂ ਵੱਲੋਂ ਵੀ ਅਪਨੇ ਚੋਣ ਪ੍ਰਚਾਰ ਬੱਸਾਂ ਤੇ ਸਮੱਗਰੀ ਰਾਹੀਂ ਹਿਸਾ ਲਿਆ ਹੈ।
ਸਿੱਖਸ ਆਫ਼ ਯੂ ਐਸ ਏ ਤੇ ਸਿੱਖਸ ਆਫ ਡੀ ਐਮ ਵੀ ਦੇ ਅਹੁਦੇਦਾਰਾਂ ਨੇ ਅਪਨੇ ਅਪਨੇ ਕੰਨਟੀਜੈਟ ਰਾਹੀਂ ਸ਼ਮੂਲੀਅਤ ਕੀਤੀ ਹੈ।ਮਾਰਸ਼ਲ ਆਰਟ ਦੀ ਸਿੱਖ ਟੀਮ ਨੇ ਪੂਰੇ ਰਾਹ ਤੇ ਗੱਤਕੇ ਦੋ ਜੋਹਰ ਦਿਖਾਏ। ਜੋ ਸਿੱਖੀ ਪਹਿਚਾਣ ਦੀ ਖਿੱਚ ਦਾ ਕਾਰਣ ਬਣੇ ਰਹੇ। ਬੱਚੇ ਤੇ ਬੱਚੀਆਂ ਵੱਲੋਂ ਗਤਕੇ ਰਾਹੀਂ ਵੱਖ ਵੱਖ ਜੋਹਰ ਪ੍ਰਦਰਸ਼ਨ ਕੀਤੇ ਜੋ ਅਮਰੀਕਨਾਂ ਲਈ ਅਚੰਭਾ ਸੀ। ਪਰ ਉਹਨਾਂ ਵੱਲੋਂ ਖੂਬ ਅਨੰਦ ਮਾਣਿਆ ਹੈ।
ਸਿੱਖ ਫਲੋਟ ਜਿਸ ਤੇ ਸਿੱਖੀ ਪਹਿਚਾਣ ਤੇ ਧਾਰਮਿਕ ਰਹੁਰੀਤਾ ਦਾ ਪ੍ਰਦਰਸ਼ਨ ਗੋਲਡਨ ਟੈਪਲ,ਕੇਸਗੜ ਸਾਹਿਬ,ਮਾਰਸ਼ਲ ਆਰਟ ਤੇ ਸਟੈਚੂ ਆਫ ਲਿਬਰਟੀ ਦੀਆਂ ਤਸਵੀਰਾ ਨਾਲ ਲੈਸ ਵੱਖਰੀ ਛਾਪ ਛੱਡ ਗਿਆ ਹੈ। ਹਰੇਕ ਅਮਰੀਕਨ ਨੇ ਸਿੱਖ ਧਰਮ ਦੇ ਜਾਨਣ ਬਾਰੇ ਖੂਬ ਉਤਸੁਕਤਾ ਦਿਖਾਈ ਗਈ ਹੈ।
ਹੈਪੀ ਫੋਰਥ ਜੁਲਾਈ ਤੇ ਯੂ ਐਸ ਏ ਸਲੋਗਨਾ ਨਾਲ ਹਰ ਸਿੱਖ ਨੇ ਅਮਰੀਕਨਾਂ ਨਾਲ ਸਾਂਝ ਪਾਈ ਹੈ। ਜੋ ਕਾਬਲੇ ਤਾਰੀਫ ਸੀ। ਪ੍ਰੇਡ ਦੀ ਅਗਵਾਈ ਸਿਖਸ ਆਫ ਡੀ ਐਨ ਵੀ ਤੋ ਅਮਰਜੀਤ ਸਿੰਘ ਸੰਧੂ ਪ੍ਰਧਾਨ, ਹਰਬੰਸ ਸਿੰਘ ਖਾਲਸਾ ਚੇਅਰਮੈਨ,ਦਲਜੀਤ ਸਿੰਘ ਬਬੀ ਪ੍ਰਧਾਨ ਸਿਖਸ ਆਫ ਯੂ ਐਸ ਏ,ਕੇ ਕੇ ਸਿੱਧੂ,ਜਿੰਦਰਪਾਲ ਸਿੰਘ ਬਰਾੜ,ਰਣਜੀਤ ਸਿੰਘ ਚਹਿਲ,ਜੱਸਾ ਸਿੰਘ ਤੇ ਪਰਮਜੀਤ ਸਿੰਘ,ਮਨਿੰਦਰ ਸਿੰਘ ਖਾਲਸਾ ਨੇ ਕੀਤੀ ਹੈ।ਬੀਬੀਆਂ ,ਬੱਚਿਆਂ ,ਬਜ਼ੁਰਗਾਂ ਨੇ ਅਮਰੀਕਨ ਝੰਡੀਆਂ ਰਾਹੀਂ ਵੇਖਣ ਵਾਲਿਆਂ ਦਾ ਸਵਾਗਤ ਕੀਤਾ।
ਸਟੇਜ ਤੋਂ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਖੂਬ ਜ਼ਿਕਰ ਕੀਤਾ। ਇਹਨਾਂ ਦੀ ਸੇਵਾ,ਆਰਥਿਕਤਾ ਵਿਚ ਯੋਗਦਾਨ ਤੇ ਫੋਜ ,ਪੁਲਿਸ ਤੇ ਵਪਾਰਕ ਸਾਂਝ ਬਾਰੇ ਜ਼ਿਕਰ ਕੀਤਾ। ਸਮੁੱਚੀ ਪ੍ਰੇਡ ਸਿੱਖੀ ਪਹਿਚਾਣ ਤੇ ਪ੍ਰਾਪਤੀਆਂ ਦੀ ਵੱਖਰੀ ਛਾਪ ਛੱਡ ਗਈ।
ਡਾਕਟਰ ਸੁਰਿੰਦਰ ਸਿੰਘ ਗਿੱਲ ,ਪਰਮਜੀਤ ਸਿੰਘ ਤੋ ਇਲਾਵਾ ਹਰਜੀਤ ਸਿੰਘ ਹੁੰਦਲ ਸਬਰੰਗ ਟੀ ਵੀ ਚੈਨਲ ਦਾ ਖ਼ਾਸ ਧੰਨਵਾਦ ਕੀਤਾ। ਗਤਕੇ ਵਿੱਚ ਹਿੱਸਾ ਲੈਣ ਵਾਲੇ ਤੇ ਸਿੰਘ ,ਸਿੰਘਣੀਆਂ ਦਾ ਵੀ ਧੰਨਵਾਦ ਕੀਤਾ ਗਿਆ ਹੈ।ਇਸ ਪ੍ਰੇਡ ਵਿਚ ਸਿੱਖ ਕੁਮਿਨਟੀ ਦਾ ਬੋਲਬਾਲਾ ਰਿਹਾ ਹੈ।
Boota Singh Basi
President & Chief Editor