‘ਆਪ’ ਦੇ ਹਲਕਾ ਵਿਧਾਇਕ ਦੀ ਅਗਵਾਈ ਹੇਠ ਕਸਬਾ ਚੋਹਲਾ ਸਾਹਿਬ ਦਾ ਵਿਕਾਸ ਹੋ ਰਿਹੈ ਜੰਗੀ ਪੱਧਰ ‘ਤੇ- ਕੇਵਲ ਚੋਹਲਾ
ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ- ਕੇਵਲ ਚੋਹਲਾ
ਰਾਕੇਸ਼ ਨਈਅਰ ਚੋਹਲਾ
ਚੋਹਲਾ ਸਾਹਿਬ/ਤਰਨਤਾਰਨ,20 ਸਤੰਬਰ
ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਕਰਦੇ ਹੋਏ ਇਤਿਹਾਸਕ ਕਸਬਾ ਚੋਹਲਾ ਸਾਹਿਬ ਦੇ ਵਿਕਾਸ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਇਸੇ ਵਿਕਾਸ ਕਾਰਜਾਂ ਤਹਿਤ ਇਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਨੇੜੇ ਵਾਲੀ ਢਾਬ ਦੀ ਸਾਫ-ਸਫਾਈ ਦਾ ਕੰਮ ਜੋ ਪਿਛਲੀਆਂ ਸਰਕਾਰਾਂ ਲੰਮੇ ਸਮੇਂ ਤੋਂ ਨਹੀਂ ਸੀ ਕਰਵਾ ਸਕੀਆਂ,ਹੁਣ ਉਸ ਢਾਬ ਦਾ ਸੁੰਦਰੀਕਰਨ ਕਰਨ ਲਈ ਵਿਕਾਸ ਕਾਰਜ ਅਰੰਭ ਕਰ ਦਿੱਤੇ ਗਏ ਹਨ।ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨੇੜਲੇ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਕੇਵਲ ਨਈਅਰ ਚੋਹਲਾ ਸਾਹਿਬ ਨੇ ਕਿਹਾ ਕਿ ਇਸ ਢਾਬ ਨੂੰ ਥਾਪਰ ਮਾਡਲ ਦੇ ਰੂਪ ਵਿੱਚ ਪੇਸ਼ ਕਰਕੇ ਕਸਬਾ ਚੋਹਲਾ ਸਾਹਿਬ ਦੇ ਵਾਸੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਜਾਵੇਗੀ।ਕੇਵਲ ਚੋਹਲਾ ਨੇ ਦੱਸਿਆ ਕਿ ਇਸ ਢਾਬ ਦੀ ਸਾਫ ਸਫ਼ਾਈ ਦੇ ਕੰਮ ਤੋਂ ਬਾਅਦ ਕਸਬਾ ਚੋਹਲਾ ਸਾਹਿਬ ਦੇ ਬਾਕੀ ਰਹਿੰਦੇ ਛੱਪੜਾਂ ਦੀ ਸਫਾਈ ਵੀ ਕਰਵਾਈ ਜਾਵੇਗੀ ਅਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਪਿੰਡ ਦੇ ਬਾਕੀ ਵਿਕਾਸ ਕਾਰਜਾਂ ਵਿੱਚ ਵੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਜਿਹੜੀਆਂ ਗਲੀਆਂ ਅਜੇ ਕੱਚੀਆਂ ਹਨ ਉਨ੍ਹਾਂ ਨੂੰ ਵੀ ਪੱਕਿਆਂ ਕੀਤਾ ਜਾਵੇਗਾ ਅਤੇ ਪਿੰਡ ਦੀਆਂ ਜਿਹੜੀਆਂ ਬਹਿਕਾਂ ਦੇ ਰਸਤੇ ਕੱਚੇ ਰਹਿ ਗਏ ਸਨ ਉਹ ਵੀ ਜਲਦ ਪੱਕੇ ਕੀਤੇ ਜਾਣਗੇ।ਇਸ ਮੌਕੇ ਉਨ੍ਹਾਂ ਨਾਲ ਪ੍ਰਦੀਪ ਕੁਮਾਰ ਢਿੱਲੋਂ,ਗੁਰਲਾਲ ਸਿੰਘ,ਜਗਦੀਸ਼ ਸਿੰਘ, ਅੰਗਰੇਜ਼ ਸਿੰਘ,ਗੁਰਮੀਤ ਕੁਮਾਰ ਕਾਕਾ ਸ਼ਾਹ,ਨੰਬਰਦਾਰ ਕੁਲਬੀਰ ਸਿੰਘ,ਡਾਕਟਰ ਨਿਰਭੈ ਸਿੰਘ,ਗੁਰਮੇਲ ਸਿੰਘ ਫੌਜੀ,ਮਾਸਟਰ ਰਵਿੰਦਰ ਸਿੰਘ,ਕਵਲ ਬਿੱਲਾ,ਸਰਬਜੀਤ ਸਿੰਘ ਸਾਬੀ,ਸੁਖਬੀਰ ਸਿੰਘ ਪੰਨੂ,ਪਲਵਿੰਦਰ ਸਿੰਘ ਪਿੰਦੋ,ਪ੍ਰੇਮ ਸਿੰਘ ਕਾਲਾ,ਜੱਸਾ ਸਿੰਘ,ਗੁਰਲਾਲ ਸਿੰਘ ਲਾਲੀ,ਕਰਤਾਰ ਸਿੰਘ,ਰਾਜ਼ ਸ਼ਾਹ, ਮਨਜਿੰਦਰ ਮੰਨਾ, ਸਰਵਨ ਸਿੰਘ ਫੌਜੀ, ਰਾਜਾ ਮਸ਼ੀਨ ਵਾਲਾ,ਦਿਲਬਾਗ ਸਿੰਘ,ਬਾਬਾ ਨਿਰਮਲ ਸਿੰਘ,ਭੁਪਿੰਦਰ ਪ੍ਰਧਾਨ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ,ਕੁਲਵੰਤ ਸਿੰਘ ਆਦਿ ਸਾਥੀ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਇਤਿਹਾਸਕ ਕਸਬਾ ਚੋਹਲਾ ਸਾਹਿਬ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਨੇੜਲੀ ਢਾਬ ਦੀ ਹੋ ਰਹੀ ਸਾਫ ਸਫਾਈ ਸੰਬੰਧੀ ਜਾਣਕਾਰੀ ਦਿੰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਕੇਵਲ ਚੋਹਲਾ ਸਾਹਿਬ ਤੇ ਸਾਥੀ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)