ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ ਵੱਲੋਂ ਫਿਲਮ ਪੱਤਰਕਾਰ ਸਵਿੰਦਰ ਸਾਵੀ ਦਾ ਮਨਾਇਆ ਜਨਮ ਦਿਨ

0
11
ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ ਵੱਲੋਂ ਫਿਲਮ ਪੱਤਰਕਾਰ ਸਵਿੰਦਰ ਸਾਵੀ ਦਾ ਮਨਾਇਆ ਜਨਮ ਦਿਨ
ਅੰਮ੍ਰਿਤਸਰ: ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ ਸੋਸਾਇਟੀ ਦੇ ਪ੍ਰੈਸ ਸੈਕਟਰੀ ਅਤੇ ਪ੍ਰਸਿੱਧ ਫਿਲਮ ਪੱਤਰਕਾਰ ਸਵਿੰਦਰ ਸਾਵੀ ਦਾ ਜਨਮ ਦਿਨ ਬੜੇ ਉਤਸ਼ਾਹ ਅਤੇ ਸਾਦਗੀ ਨਾਲ ਮਨਾਇਆ ਗਿਆ। ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਨੇ ਕੇਕ ਕੱਟ ਕੇ ਸਵਿੰਦਰ ਸਾਵੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ।
ਸਮਾਗਮ ਦੌਰਾਨ ਮੈਂਬਰਾਂ ਨੇ ਕਿਹਾ ਕਿ ਸਵਿੰਦਰ ਸਾਵੀ ਫਿਲਮ ਪੱਤਰਕਾਰਤਾ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਨਿਰਪੱਖ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਨਿਭਾ ਰਹੇ ਹਨ, ਜੋ ਨੌਜਵਾਨ ਪੱਤਰਕਾਰਾਂ ਲਈ ਪ੍ਰੇਰਣਾਸਰੋਤ ਹਨ।
ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਤਰਲੋਚਨ ਤੋਚੀ, ਪ੍ਰਧਾਨ ਰਾਜ ਕੁਮਾਰ ਵਰਮਾ, ਸੀਨੀਅਰ ਵਾਇਸ ਪ੍ਰਧਾਨ ਸੰਦੀਪ ਭਾਟੀਆ, ਕੈਸ਼ੀਅਰ ਨਰਿੰਦਰ ਜੈਨ, ਵਾਇਸ ਪ੍ਰਧਾਨ ਆਰ. ਐੱਸ. ਬੱਗਾ ਅਤੇ ਹੋਰ ਮੈਂਬਰ ਸਹਿਬਾਨ ਹਾਜ਼ਰ ਰਹੇ।
ਪ੍ਰੋਗਰਾਮ ਦੇ ਅੰਤ ਵਿੱਚ ਸੋਸਾਇਟੀ ਦੇ ਪ੍ਰੈਸ ਸੈਕਟਰੀ ਸਵਿੰਦਰ ਸਾਵੀ ਨੇ ਸਮਾਗਮ ਵਿੱਚ ਪਹੁੰਚੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਸਨਮਾਨ ਉਨ੍ਹਾਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗਾ।

LEAVE A REPLY

Please enter your comment!
Please enter your name here