Home ਅਮਰੀਕਾ

ਅਮਰੀਕਾ

ਕਲੀਵਲੈਂਡ ਵਿਖੇ ਰੀਜਨਲ ‘ਸਿੱਖ ਯੂਥ ਸਿਮਪੋਜ਼ੀਅਮ 2024’ ਕਰਵਾਇਆ ਗਿਆ

ਕਲੀਵਲੈਂਡ ਵਿਖੇ ਰੀਜਨਲ ‘ਸਿੱਖ ਯੂਥ ਸਿਮਪੋਜ਼ੀਅਮ 2024’ ਕਰਵਾਇਆ ਗਿਆ ਵਲੋਂ: ਸਮੀਪ ਸਿੰਘ ਗੁਮਟਾਲਾ ਕਲੀਵਲੈਂਡ, ਓਹਾਇਓ: ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵਲੋਂ ਕਰਵਾਏ ਜਾਂਦੇ ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਸੰਬੰਧੀ ਖੇਤਰੀ (ਰੀਜਨਲ) ਪੱਧਰ ਦੇ ਭਾਸ਼ਨ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਕਲੀਵਲੈਂਡ ਸਥਿਤ ਗੁਰੁ ਨਾਨਕ ਫਾਉਂਡੇਸ਼ਨ ਰਿਚਫੀਲਡ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ। ਓਹਾਇਓ ਅਤੇ ਪੈਨਸਿਲਵੇਨੀਆ ਸੂਬੇ ਦੇ ਇਸ ਰੀਜਨਲ ਸਿਮਪੋਜ਼ੀਅਮ ਵਿੱਚ ਸਿਨਸਿਨਾਟੀ, ਡੇਟਨ, ਕੋਲੰਬਸ, ਕਲੀਵਲੈਂਡ ਅਤੇ ਪਿਟਸਬਰਗ ਸ਼ਹਿਰਾਂ ਦੇ 6 ਤੋਂ 22 ਸਾਲ ਤੱਕ ਦੇ 32 ਬੱਚਿਆਂ ਤੇ ਨੋਜਵਾਨਾਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਪ੍ਰੈਲ-ਮਈ ਮਹੀਨੇ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਸਥਾਨਕ ਪੱਧਰ ‘ਤੇ ਹੋਏ ਸਿਮਪੋਜ਼ੀਅਮ ਮੁਕਾਬਲਿਆਂ ਦੇ ਜੇਤੂ ਬੱਚੇ ਰੀਜਨਲ ਸਿਮਪੋਜ਼ੀਅਮ ਵਿੱਚ ਭਾਗ ਲੈਂਦੇ ਹਨ। ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ 4 ਮਹੀਨੇ ਪਹਿਲਾਂ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਮਾਈ ਗੁਰੂਜ਼ ਬਲੈਸਿੰਗਜ਼”, ਦੂਜੇ ਨੂੰ “ਟੀਚਿੰਗ ਸਿੱਖ ਹੈਰੀਟੇਜ ਟੂ ਯੂਥ”, ਤੀਜੇ ਨੂੰ “20 ਮਿੰਟ ਗਾਈਡ ਟੂ ਦ ਸਿੱਖ ਫੇਥ” ਅਤੇ ਚੌਥੇ ਨੂੰ “ਕਲੈਸ਼ ਆਫ ਕਲਚਰ” ਪੁਸਤਕ ਦਿੱਤੀ ਗਈ। 1984 ਦੇ ਘੱਲੂਘਾਰੇ ਅਤੇ ਕਤਲੇਆਮ ਦੀ 40ਵੀ ਵਰੇ੍ਹਗੰਡ ਨੂੰ ਸਮਰਪਤ ਪੰਜਵੇਂ ਗਰੁੱਪ ਦਾ ਵਿਸ਼ਾ “1984 ਦਾ ਘੱਲੂਘਾਰਾ ਅਤੇ ਉਸ ਤੋਂ ਬਾਦ ਦਾ ਸਿੱਖ ਸੰਘਰਸ਼” ਰੱਖਿਆ ਗਿਆ ਹੈ। ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ। ਭਾਗ ਲੈਣ ਵਾਲੇ ਬੱਚਿਆਂ ਨੇ ਸਿੱਖ ਧਰਮ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿੱਚਾਰ ਪੇਸ਼ ਕੀਤੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤ ਵਲੋਂ ਸਥਾਨਕ ਅਤੇ ਦੂਰੋਂ ਆਈਆਂ ਸੰਗਤਾਂ ਲਈ ਸਾਰਾ ਦਿਨ ਲੰਗਰ ਦੀ ਸੇਵਾ ਕੀਤੀ ਗਈ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੁਰਸਕਾਰ ਅਤੇ ਪੰਜਾਬੀ ਵਿੱਚ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਵੱਖਰਾ ਵਿਸ਼ੇਸ਼ ਅਵਾਰਡ ਵੀ ਦਿੱਤਾ ਗਿਆ। ਗਰੁੱਪ 1 ਵਿੱਚ ਅਵਨੂਰ ਕੌਰ, ਗਰੁੱਪ 2 ਵਿੱਚ ਤ੍ਰਿਸ਼ਾ ਕੌਰ, ਗਰੁੱਪ 3 ਵਿੱਚ ਪ੍ਰਭਨੂਰ ਸਿੰਘ, ਗਰੁੱਪ 4 ਵਿੱਚ ਮਿਹਰ ਕੌਰ ਅਤੇ ਗਰੁੱਪ 5 ਵਿੱਚ ਸਮਾਰਾ ਕੌਰ ਪਹਿਲੇ ਸਥਾਨ ‘ਤੇ ਆਏ। ਇਹ ਜੇਤੂ ਬੱਚੇ 1 ਤੋਂ 4 ਅਗਸਤ, 2024 ਵਿੱਚ ਡੈਲਸ, ਟੈਕਸਾਸ ਦੇ ਗੁਰਦੁਆਰਾ ਸਿੰਘ ਸਭਾ ਰਿਚਰਡਸਨ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਸਿਮਪੋਜ਼ੀਅਮ ਵਿੱਚ ਭਾਗ ਲੈਣਗੇ। ਸਿਆਨਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਜਾਂਦੇ ਹਨ। ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਅਤੇ ਬੋਲਣ ਦਾ ਵੀ ਪਤਾ ਲੱਗਦਾ ਹੈ। ਫੋਟੋ ਸਰੋਤ: ਸਮੀਪ ਸਿੰਘ ਗੁਮਟਾਲਾ 1.     Group1To5Winners.jpg: ਗਰੁੱਪ 1 ਤੋਂ 5 ਤੱਕ ਦੇ ਜੇਤੂ, ਅਵਨੂਰ ਕੌਰ, ਤ੍ਰਿਸ਼ਾ ਕੌਰ, ਪ੍ਰਭਨੂਰ ਸਿੰਘ, ਮਿਹਰ ਕੌਰ ਅਤੇ ਸਮਾਰਾ ਕੌਰ 2.     Group_Participants_FamilyMembers.jpg: ਭਾਗ ਲੈਣ ਵਾਲੇ ਬੱਚੇ ਅਤੇ ਨੋਜਵਾਨ ਪਰਿਵਾਰਕ ਮੈਂਬਰਾਂ ਨਾਲ ਸਮੀਪ ਸਿੰਘ ਗੁਮਟਾਲਾ ਸਿਨਸਿਨਾਟੀ, ਓਹਾਇਓ, ਅਮਰੀਕਾ +1-937-654-8873

ਯੂਬਾ ਸਿਟੀ ਵਿਖੇ 7 ਨਵੰਬਰ 2021 ਦਿਨ ਅੈਤਵਾਰ ਨੂੰ ਸੀ੍ ਗੁਰੂ ਗ੍ਰੰਥ ਸਾਹਿਬ ਜੀ...

ਯੂਬਾ ਸਿਟੀ ਵਿਖੇ 7 ਨਵੰਬਰ 2021 ਦਿਨ ਅੈਤਵਾਰ ਨੂੰ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਜਾਏ ਜਾ ਰਹੇ 42ਵੇਂ ਮਹਾਨ ਨਗਰ ਕੀਰਤਨ ਤੇ ਬੰਦੀ ਛੋੜ ਦਿਵਸ ਦੀਆਂ ਸੰਗਤ ਨੂੰ ਲੱਖ...

ਜੋਅ ਬਾਈਡੇਨ ਕੋਰੋਨਾ ਤੇ ਜਲਵਾਯੂ ਦੇ ਵਿਚਾਰ ਵਟਾਂਦਰੇ ਲਈ ਪੋਪ ਫ੍ਰਾਂਸਿਸ ਨਾਲ ਕਰਨਗੇ ਮੁਲਾਕਾਤ

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਜੋ ਕਿ ਇਸ ਮਹੀਨੇ ਦੇ ਅਖੀਰ ਵਿੱਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਵਿੱਚ ਭਾਗ ਲੈਣ ਲਈ ਜਾ ਰਹੇ...

ਅਮਰੀਕਾ ਦੇ ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਸਿਨਸਿਨਾਟੀ, ਓਹਾਇਓ (ਅਕਤੂਬਰ 31, 2022): ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੂਆਰਾ ਸਾਹਿਬ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਵਿਖੇ ਸਿੱਖ ਇਤਿਹਾਸ ਦੀ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ...

ਅਮਰੀਕਾ ਵਿਚ ਨਸਲੀ ਟਿੱਪਣੀ ਕਰਨ ਦੇ ਦੋਸ਼ ਤਹਿਤ ਸਕੂਲ ਅਧਿਆਪਕੀ ਨੂੰ ਨੌਕਰੀ ਤੋਂ ਕੱਢਿਆ

ਸੈਕਰਾਮੈਂਟੋ  30 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਲੀਨੋਇਸ ਰਾਜ ਦੇ ਇਕ ਸਕੂਲ ਦੇ ਅਧਿਆਪਕ ਨੂੰ ਇਕ ਕਾਲੇ ਵਿਦਿਆਰਥੀ ਉਪਰ ਨਸਲੀ ਟਿੱਪਣੀ ਕਰਨ ਦੇ ਦੋਸ਼ ਤਹਿਤ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕਨਕਾਕੀ ਸਕੂਲ ਬੋਰਡ...

Facebook, WhatsApp, Instagram Down: ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਹੋਏ ਡਾਊਨ

ਯੂਜ਼ਰਸ ਨੂੰ ਹੋਈ ਪਰੇਸ਼ਾਨੀ ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਬੰਦ ਹੋ ਗਏ ਹਨ।ਪਿਛਲੇ ਲਗਭਗ 20 ਮਿੰਟਾਂ ਤੋਂ ਲੋਕ ਵਟਸਐਪ 'ਤੇ ਸੰਦੇਸ਼ ਭੇਜਣ ਦੇ ਯੋਗ ਨਹੀਂ ਹਨ। Facebook, WhatsApp, Instagram Down:  ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ,...

ਓਹਾਇਓ ਦੇ ਸਿੱਖਾਂ ਨੇ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕਰਵਾਉਣ ਲਈ ਕੀਤੀ...

ਡਾ. ਚਰਨਜੀਤ ਸਿੰਘ ਗੁਮਟਾਲਾ ਕੋਲੰਬਸ, ਓਹਾਇਓ: ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਸਿੱਖ ਕੋਲੀਸ਼ਨ ਵਲੌਂ ਦਿੱਤੇ ਗਏ ਸੱਦੇ ‘ਤੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ...

ਅਮਰੀਕਾ ਦੇ ਜਾਰਜੀਆ ਰਾਜ ਵਿਚ ਆਪਣੀ ਨਵ ਜੰਮੀ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਦੇ...

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -ਅਮਰੀਕਾ ਦੇ ਜਾਰਜੀਆ ਰਾਜ ਵਿਚ ਪੁਲਿਸ ਵੱਲੋਂ ਤਕਰੀਬਨ 4 ਸਾਲ ਪਹਿਲਾਂ ਪਲਾਸਟਿਕ ਦੇ ਲਿਫ਼ਾਫੇ ਵਿਚ ਬੰਦ ਜੰਗਲੀ ਖੇਤਰ ਵਿਚੋਂ ਬਰਾਮਦ ਕੀਤੀ ਨਵ ਜੰਮੀ ਬੱਚੀ ਦਾ ਮਾਮਲਾ ਹੱਲ ਕਰਨ ਦਾ ਦਾਅਵਾ...

ਅਮਰੀਕਨ ਪੰਜਾਬੀ ਕਾਰੋਬਾਰੀ ਮਾਲਕਾਂ ਨੇ ਬਿੱਲ SB553 ਨੂੰ ਲੈ ਕੇ ਸੈਕਰਾਮੈਂਟੋ ਕੈਪੀਟਲ ਵਿਖੇ ਵਿਰੋਧ...

ਇਸ ਬਿੱਲ ਪਾਸ ਹੋਣ ਨਾਲ ਕੋਈ ਵੀ ਚੋਰ ਸਟੋਰ ਤੋਂ 950 ਡਾਲਰ ਦੀ ਚੋਰੀ ਕਰ ਸਕਦਾ ਹੈ। ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਕੈਲੀਫੋਰਨਆ ਦੀ ਰਾਜਧਾਨੀ ਸੈਕਰਾਮੈਂਟੋ ਦੀ ਕੈਪੀਟਲ ਅੱਗੇ ਸੈਂਕੜੇ ਛੋਟੇ ਸਟੋਰ ਮਾਲਕਾਂਤੇ ਗੈਸ ਸਟੇਸ਼ਨਾਂ...

ਚਾਈਨੀ ਮਿਊਜ਼ੀਅਮ ਦੀ ਸ਼ੁਰੂਆਤ ਸਮੇ ਸਿੱਖ ਬਣੇ ਸਪੈਸ਼ਲ ਮਹਿਮਾਨ

ਏਸ਼ੀਆਈ ਨਫ਼ਰਤ ਨੂੰ ਰੋਕਣ ਦਾ ਪੈਗ਼ਾਮ ਦਿੱਤਾ ਤੇ ਏਸੀਅਨ ਕਲਚਰ ਨੂੰ ਫੈਲਾਉਣ ਦਾ ਪ੍ਰਣ ਲਿਆ । ਵਸ਼ਿਗਟਨ ਡੀ ਸੀ-( ਗਿੱਲ ) ਚਾਈਨੀ ਕਲਚਰ ਨੂੰ ਪ੍ਰਮੋਟ ਕਰਨ ਤੇ ਏਸ਼ੀਅਨ ਭਾਈਚਾਰੇ ਨੂੰ ਜੋੜਨ ਦੇ ਮਨਸੂਬੇ ਨਾਲ ਚਾਈਨੀ...