ਕੈਨੇਡਾ: ਯੂ.ਬੀ.ਸੀ. ਵੱਲੋਂ ਟਿਊਸ਼ਨ ਫੀਸਾਂ ਵਧਾਉਣ ਦਾ ਵਿਦਿਆਰਥੀਆਂ ਵੱਲੋਂ ਵਿਰੋਧ

0
17

ਸਾਂਝੀ ਸੋਚ ਬਿਊਰੋ :ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ) ਵੱਲੋਂ ਆਉਣ ਵਾਲੇ ਅਕਾਦਮਿਕ ਸਾਲ ਲਈ ਟਿਊਸ਼ਨ ਫੀਸਾਂ ਵਿਚ ਵਾਧਾ ਕਰਨ ਦੀ ਤਜਵੀਜ਼ ਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।  ਯੂਨੀਵਰਸਿਟੀ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਕੋਵਿਡ-19 ਮਹਾਂਮਾਰੀ ਦੀ ਮਾਰ ਯੂਨੀਵਰਸਿਟੀ ‘ਤੇ ਡੂੰਘੀ ਪਈ ਹੈ ਅਤੇ ਯੂ.ਬੀ.ਸੀ. ਨੂੰ 2020-21 ਦੇ ਵਿਦਿਅਕ ਸਾਲ ਦੌਰਾਨ 225 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ। ਇਸ ਮਜ਼ਬੂਰੀ ਕਾਰਨ ਹੀ ਇਹ ਵਾਧਾ ਕੀਤਾ ਜਾ ਰਿਹਾ ਹੈ।

ਵਿਦਿਆਰਥੀਆਂ ਦੀ ਨੁਮਾਇੰਦਗੀ ਕਰਨ ਵਾਲੀ ਆਲਮਾ ਮੈਟਰ ਸੁਸਾਇਟੀ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਆਪਣਾ ਘਾਟਾ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਇੱਕ ਬੈਂਕ ਵਜੋਂ ਨਹੀਂ ਵਰਤਣਾ ਚਾਹੀਦਾ। ਏ.ਐਮ.ਸੀ. ਦੇ ਪ੍ਰਧਾਨ ਕੌਲ ਇਵਾਨਜ਼ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਫੀਸਾਂ ਵਿਚ ਵਾਧਾ ਕਰਨ ਦੀ ਤਜਵੀਜ਼ ਉਪਰ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੀ ਮਾਰ ਸਿਰਫ ਯੂਨੀਵਰਸਿਟੀ ਤੇ ਹੀ ਨਹੀਂ ਪਈ ਸਗੋਂ ਹਰ ਇਕ ਕਾਰੋਬਾਰ ਹੀ ਮਹਾਂਮਾਰੀ ਦੀ ਲਪੇਟ ਵਿਚ ਆਇਆ ਹੈ ਅਤੇ ਪਿਛਲੇ 10 ਮਹੀਨਿਆਂ ਤੋਂ ਸਾਰੇ ਕਾਰੋਬਾਰ ਹੀ ਪ੍ਰਭਾਵਿਤ ਹੋ ਰਹੇ ਹਨ।

ਇਵਾਨਜ਼ ਨੇ ਕਿਹਾ ਵਿਦਿਆਰਥੀ ਵੀ ਇਸ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਝੰਬੇ ਪਏ ਹਨ, ਬਹੁਤ ਸਾਰੇ ਵਿਦਿਆਰਥੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਕਈ ਵਿਦਿਆਰਥੀ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਵਿਦਿਆਰਥੀ ਨਾ ਸਿਰਫ਼ ਆਪਣੀ ਨੌਕਰੀ ਅਤੇ ਪੜ੍ਹਾਈ ਨੂੰ ਲੈ ਕੇ ਚਿੰਤਤ ਹਨ ਸਗੋਂ ਉਹ ਆਪਣੇ ਕਰੀਅਰ ਨੂੰ ਲੈ ਕੇ ਵੀ ਇਸ ਸਮੇਂ ਦੁਚਿਤੀ ਵਿਚ ਹਨ। ਅਜਿਹੇ ਹਾਲਾਤ ਵਿਚ ਯੂਨੀਵਰਸਿਟੀ ਵੱਲੋਂ ਫੀਸਾਂ ਵਿਚ ਕੀਤਾ ਜਾ ਰਿਹਾ ਵਾਧਾ ਵਿਦਿਆਰਥੀਆਂ ਲਈ ਦੂਹਰੀ ਮਾਰ ਹੋਵੇਗੀ। ਉਨ੍ਹਾਂ ਯੂਨੀਵਰਸਿਟੀ ਨੂੰ ਆਪਣੇ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here