ਵਿਦਿਆਰਥੀਆਂ ਨੂੰ ਗੁਰੂ ਆਸ਼ੇ ਅਨੁਸਾਰ ਜੀਵਨ ਜਿਉਣ ਲਈ ਕੀਤਾ ਪ੍ਰੇਰਿਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,29 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤੀ ਗਿਆ। ਇਸ ਸੰਬੰਧੀ ਜਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਪ੍ਰੋ.ਹਿੰਮਤ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਬਾਣੀ ਨਾਲ ਜੋੜਣ ਲਈ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਤੋਂ ਸ.ਸਤਨਾਮ ਸਿੰਘ ਸਲ੍ਹੋਪੁਰੀ (ਲੁਧਿਆਣਾ) ਨੇ ਕਾਲਜ ਵਿਹੜੇ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਉਨ੍ਹਾਂ ਨੇ ਆਪਣੇ ਜੀਵਨ ਦੇ ਨਿੱਜੀ ਤਜਰਬੇ ਕਾਲਜ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਆਸ਼ੇ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਅਤੇ ਸੱਚੇ ਮਨ ਨਾਲ ਬਾਣੀ ਨੂੰ ਅਰਥਾਂ ਸਮੇਤ ਸਮਝ ਕੇ ਪੜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬਾਣੀ ਦੀ ਮਹੱਤਤਾ ਦੱਸਦਿਆ ਆਖਿਆ ਕਿ ਜਿਹੜਾ ਵੀ ਜੀਵ ਬਾਣੀ ਨਾਲ ਜੁੜ ਜਾਂਦਾ ਹੈ ਉਸ ਦਾ ਜੀਵਨ ਬਰਕਤਾਂ ਤੇ ਰਹਿਮਤਾਂ ਨਾਲ ਭਰ ਜਾਂਦਾ ਹੈ।ਸੋ ਸਾਨੂੰ ਵੱਧ ਤੋਂ ਵੱਧ ਬਾਣੀ ਨਾਲ ਜੁੜ ਕੇ ਜੀਵਨ ਸਫਲ ਬਣਾਉਣਾ ਚਾਹੀਦਾ ਹੈ।ਉਨ੍ਹਾਂ ਨੇ ਅਨੇਕਾਂ ਉਦਾਹਰਣਾਂ ਦੇ ਕਿ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਬਾਣੀ ਮਨੁੱਖੀ ਜੀਵਨ ਵਿੱਚ ਬਦਲਾਓ ਲਿਆਉਂਦੀ ਹੈ ਅਤੇ ਸਾਧਾਰਨ ਜੀਵਨ ਬਤੀਤ ਕਰਨ ਵਾਲੇ ਮਨੁੱਖ ਇਸ ਸਮਾਜ ਅਤੇ ਜੀਵਨ ਵਿੱਚ ਵੱਡਾ ਸਥਾਨ ਪ੍ਰਾਪਤ ਕਰ ਲੈਂਦੇ ਹਨ।ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸਹਿਜ ਪਾਠ ਕਰਨ ਲਈ ਆਪਣੇ ਨਾਮ ਲਿਖਵਾਏ। ਕਾਲਜ ਪ੍ਰੋ.ਹਿੰਮਤ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਧਾਰਮਿਕ ਅਧਿਆਪਕ ਪ੍ਰੋ.ਕਿਰਨਜੀਤ ਕੌਰ ਵੱਲੋਂ ਨਿਭਾਈ ਗਈ।ਇਸ ਸਮੇ ਕਾਲਜ ਦਾ ਸਮੂਹ ਸਟਾਫ਼ ਹਾਜਿਰ ਸੀ।