Watch: ‘ਦ ਕਸ਼ਮੀਰ ਫਾਈਲਜ਼’ ਦੇਖ ਕੇ ਫੁੱਟ-ਫੁੱਟ ਰੋਣ ਲੱਗੀ ਮਹਿਲਾ, ਡਾਇਰੈਕਟਰ ਦੇ ਪੈਰ ਛੂਹ ਕੇ ਕਿਹਾ, ਇਹ ਸਭ ਅੱਖੀਂ ਦੇਖਿਆ

0
572

The Kashmir Files: ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਵੱਲੋਂ ਬਣਾਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਹੈ । ‘ਦਿ ਕਸ਼ਮੀਰ ਫਾਈਲਜ਼’ ਪਿਛਲੇ ਕੁਝ ਦਹਾਕਿਆਂ ‘ਚ ਸ਼ਾਇਦ ਪਹਿਲੀ ਅਜਿਹੀ ਫਿਲਮ ਹੈ, ਜਿਸ ਨੂੰ ਦਰਸ਼ਕਾਂ ਨੇ ਦੇਖਿਆ ਹੀ ਨਹੀਂ ਮਹਿਸੂਸ ਕੀਤਾ ਹੈ। ਫਿਲਮ ਦੇ ਸੀਨ ਅਤੇ ਸੰਵਾਦ ਨਾਲ ਹਰ ਦਰਸ਼ਕ ਜੁੜਿਆ ਮਹਿਸੂਸ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ‘ਚ ਇਹ ਘਟਨਾ ਵਾਪਰੀ ਹੈ, ਉਹ ਫਿਲਮ ਰਾਹੀਂ ਆਪਣੇ ਅਤੀਤ ਨੂੰ ਪ੍ਰਤੀਬਿੰਬਤ ਹੁੰਦੇ ਦੇਖ ਰਹੇ ਹਨ।
ਇਸ ਫਿਲਮ ਨੂੰ ਦੇਖਣ ਵਾਲਾ ਕੋਈ ਵੀ ਅਜਿਹਾ ਦਰਸ਼ਕ ਨਹੀਂ ਹੋਵੇਗਾ, ਜੋ ਨਮ ਅੱਖਾਂ ਨਾਲ ਸਿਨੇਮਾ ਹਾਲ ਨੂੰ ਨਾ ਛੱਡੇ। ਕੁਝ ਆਪਣੇ ਰੋਣ ਨੂੰ ਦਬਾ ਰਹੇ ਹਨ ਤਾਂ ਕੁਝ ਆਪਣੇ ਵਗਦੇ ਹੰਝੂਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਦੀਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਤੁਹਾਡੀਆਂ ਵੀ ਅੱਖਾਂ ‘ਚ ਅੱਥਰੂ ਆ ਜਾਣ।

ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਔਰਤ ਫਿਲਮ ਦੇਖ ਕੇ ਸਿਨੇਮਾ ਹਾਲ ‘ਚੋਂ ਬਾਹਰ ਨਿਕਲਦੀ ਹੈ ਅਤੇ ਕੋਲ ਖੜ੍ਹੇ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੇ ਪੈਰ ਛੂਹਣ ਲੱਗਦੀ ਹੈ। ਫਿਲਮ ਦੇਖ ਕੇ ਔਰਤ ਆਪਣੇ ਜਜ਼ਬਾਤਾਂ ‘ਤੇ ਕੰਟਰੋਲ ਨਾ ਕਰ ਪਾਈ ਅਤੇ ਨਿਰਦੇਸ਼ਕ ਦੇ ਪੈਰੀ ਪੈ ਕੇ ਫੁੱਟ-ਫੁੱਟ ਰੋਣ ਲੱਗ ਪਈ। ਵਿਵੇਕ ਅਗਨੀਹੋਤਰੀ ਨੇ ਇਸ ਵੀਡੀਓ ਨੂੰ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ।

LEAVE A REPLY

Please enter your comment!
Please enter your name here