ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਨਾ ਦੇਣ ਤੇ ਸੂਚਨਾ ਕਮਿਸ਼ਨਰ ਪੰਜਾਬ ਵੱਲੋ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਰਸਿਟਰਾਰ ਅਤੇ ਵਾਇਸ ਚਾਸਲਰ 9 ਜੂਨ ਨੂੰ ਚੰਡੀਗੜ ਤਲਬ ।
ਬਾਬਾ ਬਕਾਲਾ ਸਾਹਿਬ 8 ਜੂਨ ( ਬਲਰਾਜ ਸਿੰਘ ਰਾਜਾ) ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਹੋਈ ਸੂਚਨਾ ਦਾ ਰਿਕਾਰਡ ਨਾ ਦੇਣ ਤੇ ਸੂਚਨਾ ਕਮਿਸ਼ਨਰ ਪੰਜਾਬ ਵੱਲੋ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ ਕਮ ਸੂਚਨਾ ਅਧਿਕਾਰੀ ਅਤੇ ਵਾਇਸ ਚਾਂਸਲਰ ਕਮ ਅਪੀਲ ਅਧਿਕਾਰੀ ਨੂੰ 9 ਜੂਨ ਨੂੰ ਚੰਡੀਗੜ ਵਿਖੇ ਤਲਬ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਲਾਅ ਵਿਭਾਗ ਵਿੱਚ ਪੜਦੇ ਇੱਕ ਵਿਦਿਆਰਥੀ ਅਮਰਵੀਰ ਸਿੰਘ ਨੂੰ ਲਾਅ ਵਿਭਾਗ ਦੇ ਕੁਝ ਪ੍ਰੋਫੈਸਰਾ ਪ੍ਰੋਫੈਸਰ ਮੀਨੂੰ ਵਰਮਾ , ਪ੍ਰੋਫੈਸਰ ਅਰਵਿੰਦਕਾ ਚੋਧਰੀ ,ਪ੍ਰੋਫੈਸਰ ਪੁਸ਼ਪਾ ਦੇਵੀ ,ਕਲਰਕ ਰਜਿੰਦਰ ਸਿੰਘ ਵਗੈਰਾ ਵੱਲੋ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਜਾਣਬੁੱਝ ਕੇ ਪੇਪਰਾ ਵਿੱਚ ਪੂਰੇ ਨੰਬਰ ਨਹੀ ਦਿੱਤੇ ਜਾ ਰਹੇ ਸਨ ।ਜਦ ਉਸ ਨੇ ਪੇਪਰਾ ਦੀ ਦੁਬਾਰਾ ਰੀਵੈਲੂਏਸ਼ਨ ਪਾਈ ਤਾ ਉਸ ਦੇ ਕਈ ਪੇਪਰਾ ਵਿੱਚ 19 ਤੋ ਲੈ ਕੇ 34 ਨੰਬਰਾ ਤੱਕ ਵੱਧ ਜਾਦੇ ਰਹੇ । ਜਿਸ ਕਾਰਨ ਵਿਦਿਆਰਥੀ ਨੂੰ ਬਹੁਤ ਹੀ ਮਾਨਸਿਕ ਪ੍ਰੇਸ਼ਾਨੀ ਹੋਈ । ਇਹ ਮਾਮਲਾ ਕਈ ਵਾਰ ਯੂਨੀਵਰਸਿਟੀ ਦੇ ਵਾਇਸ ਚਾਸ਼ਲਰ ਅਤੇ ਹੋਰ ਅਧਿਕਾਰੀਆ ਦੇ ਧਿਆਨ ਵਿੱਚ ਲਿਆਦਾ ਗਿਆ ।ਇਸੇ ਰੰਜਸਬਾਜੀ ਕਾਰਨ ਪ੍ਰੌਫੈਸਰ ਉਸ ਨੂੰ ਹੋਰ ਨਜਾਇਜ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਜਾਣਬੁੱਝ ਕੇ ਉਸ ਦਾ ਨਤੀਜਾ ਯੂਨੀਵਰਸਿਟੀ ਦੇ ਵੈਬਸਾਈਡ ਤੇ ਅੱਪਲੋਡ ਨਹੀ ਕੀਤਾ ਜਾਦਾ ਸੀ । ਜਿਸ ਕਾਰਨ ਵਿਦਿਆਰਥੀ ਅਮਰਵੀਰ ਸਿੰਘ ਨੇ ਆਪਣੀਆ ਉਤਰ ਪਰਚੀਆ ਅਤੇ ਹੋਰ ਵੇਰਵਿਆ ਦਾ ਰਿਕਾਰਡ ਲੈਣ ਲਈ ਸੂਚਨਾ ਅਧਿਕਾਰੀ ਕਮ ਰਜਿਸਟਰਾਰ ਗੁਰੁ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਤੀ 11-8-2025 ਨੂੰ ਅਰਜੀ ਭੇਜੀ ।ਪਰ ਸੂਚਨਾ ਅਧਿਕਾਰੀ ਕਮ ਰਜਿਸਟਰਾਰ ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਮਹੀਨਾ ਬੀਤ ਜਾਣ ਤੇ ਵੀ ਮੰਗਿਆ ਹੋਇਆ ਕੋਈ ਵੀ ਰਿਕਾਰਡ ਜਾਣਬੁੱਝ ਕੇ ਨਹੀ ਦਿੱਤਾ ।ਜਿਸ ਤੇ ਅਮਰਵੀਰ ਸਿੰਘ ਨੇ ਇਸ ਸਬੰਧੀ ਅਪੀਲ ਅਧਿਕਾਰੀ ਕਮ ਡੀਮ ਅਕੈਡਮਿਕ ਅਫੈਅਰ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਮਿਤੀ 26-9-2025 ਨੂੰ ਅਪੀਲ ਭੇਜੀ । ਜਿਸ ਤੇ ਅਪੀਲ ਅਧਿਕਾਰੀ ਨੇ ਅਮਰਵੀਰ ਸਿੰਘ ਨੂੰ ਮਿਤੀ 20-11-2025 ਨੂੰ ਆਪਣੇ ਦਫਤਰ ਬੁਲਾਇਆ ।ਪੀੜਤ ਵਿਦਿਆਰਥੀ ਅਪੀਲ ਅਧਿਕਾਰੀ ਕਮ ਡੀਮ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਪੇਸ਼ ਹੋਇਆ ਅਤੇ ਉਸ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗਿਆ ਹੋਇਆ ਰਿਕਾਰਡ ਦਿਵਾਉਣ ਦੀ ਮੰਗ ਕੀਤੀ ਪਰ ਅਪੀਲ ਅਧਿਕਾਰੀ ਨੇ ਵੀ ਉਸ ਨੂੰ ਮੰਗਿਆ ਹੋਇਆ ਰਿਕਾਰਡ ਦਿਵਾਉਣ ਲਈ ਕੋਈ ਠੋਸ ਕਾਰਵਾਈ ਨਹੀ ਕੀਤੀ ।ਇਸ ਤੋ ਬਾਅਦ ਵੀ ਪੀੜਤ ਵਿਦਿਆਰਥੀ ਕਈ ਵਾਰ ਅਪੀਲ ਅਧਿਕਾਰੀ ਦੇ ਦਫਤਰ ਮੰਗੀ ਹੋਈ ਸੂਚਨਾ ਲੈਣ ਲਈ ਗਿਆ । ਪਰ ਅਪੀਲ ਅਧਿਕਾਰੀ ਨੇ ਜਾਣਬੁੱਝ ਕੇ ਆਪਣੇ ਅਧਿਕਾਰਾ ਦੀ ਦੁਰਵਰਤੋ ਕਰਦਿਆ ਹੋਇਆ ਪੀੜਤ ਵਿਦਿਆਰਥੀ ਨੂੰ ਮਿਤੀ 12-12-2025 ਨੂੰ ਜਾਰੀ ਇੱਕ ਪੱਤਰ ਰਾਹੀ ਮੰਗਿਆ ਹੋਇਆ ਰਿਕਾਰਡ ਦੇਣ ਤੋ ਇੰਨਕਾਰ ਕਰ ਦਿੱਤਾ । ਜਿਸ ਤੇ ਪੀੜਤ ਵਿਦਿਆਰਥੀ ਨੇ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਨੂੰ ਅਪੀਲ ਭੇਜੀ ਜਿਸ ਤੇ ਗੋਰ ਕਰਦਿਆ ਸ੍ਰੀ ਵੀਰਿੰਦਰਜੀਤ ਸਿੰਘ ਸੂਚਨਾ ਕਮਿਸ਼ਨਰ ਪੰਜਾਬ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੂਚਨਾ ਅਧਿਕਾਰੀ ਕਮ ਰਜਿਸਟਰਾਰ ਅਤੇ ਅਪੀਲ ਅਧਿਕਾਰੀ ਕਮ ਵਾਇਸ ਚਾਸਲਰ ਨੂੰ ਮਿਤੀ 9 ਜੂਨ 2026 ਨੂੰ ਚੰਡੀਗੜ ਆਪਣੇ ਦਫਤਰ ਤਲਬ ਕਰ ਲਿਆ ।







