ਕੇਦਰੀ ਪੰਜਾਬੀ ਲੇਖਕ ਸਭਾ ਵਲੋਂ ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਕਰਵਾਈ ਭਾਸ਼ਾ ਕਨਵੈਨਸ਼ਨ

0
80
• “ਉਚੇਰੀ ਸਿੱਖਿਆ ਅਤੇ ਮਾਤ ਭਾਸ਼ਾ” ਵਿਸ਼ੇ `ਤੇ ਵਿਦਵਾਨਾ ਕੀਤੀ ਭਰਵੀਂ ਵਿਚਾਰ ਚਰਚਾ
ਰਈਆ, 8 ਅਗਸਤ (ਕਮਲਜੀਤ ਸੋਨੂੰ) —ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਅਰੰਭੀ ਭਾਸ਼ਾ ਕਨਵੈਨਸ਼ਨਾ ਦੀ ਲੜੀ ਤਹਿਤ ਮਾਝਾ ਜ਼ੋਨ ਦੀ ਭਾਸ਼ਾ ਕਨਵੈਨਸ਼ਨ ਮਾਝੇ ਖੇਤਰ ਦੀਆਂ ਸਮੁੱਚੀਆਂ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਈ ਗਈ ।ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਇਸ ਭਾਸ਼ਾ ਕਨਵੈਨਸ਼ਨ ਵਿੱਚ ਵਿਦਵਾਨਾਂ ਨੇ ਸਾਂਝੇ ਤੌਰ ਤੇ ਰਾਏ ਉਸਾਰੀ ਕਿ ਜਿਸ ਭਾਸ਼ਾ ਵਿਚ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ ਉਸ ਭਾਸ਼ਾ ਵਿਚ ਪੜਾਇਆ ਵੀ ਜਾ ਸਕਦਾ ਹੈ। ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਈ ਇਸ ਭਾਸ਼ਾ ਕਨਵੈਨਸ਼ਨ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਨੂੰ ਤਰਤੀਬ ਦਿੱਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ.ਲਖਵਿੰਦਰ ਜੌਹਲ ਨੇ ਕੀਤੀ। “ਉਚੇਰੀ ਸਿੱਖਿਆ ਅਤੇ ਮਾਤ ਭਾਸ਼ਾ ” ਵਿਸ਼ੇ ਤੇ ਗਲ ਕਰਦਿਆਂ„ਪੰਜਾਬੀ ਵਿਦਵਾਨ ਡਾ. ਪਰਮਿੰਦਰ, ਡਾ ਸਰਬਜੀਤ ਛੀਨਾ, ਡਾ ਹਰਜਿੰਦਰ ਅਟਵਾਲ, ਸੁਸ਼ੀਲ ਦੁਸਾਂਝ, ਡਾ ਸਿਆਮ ਸੁੰਦਰ ਦੀਪਤੀ, ਪ੍ਰਿੰ ਡਾ ਸੁਖਬੀਰ ਕੌਰ ਮਾਹਲ, ਡਾ ਸੀਮਾ ਗਰੇਵਾਲ , ਡਾ ਮੋਹਨ, ਡਾ ਭੁਪਿੰਦਰ ਸਿੰਘ ਫੇਰੂਮਾਨ , ਮੱਖਣ ਕੁਹਾੜ, ਸੁਲੱਖਣ ਸਰਹੱਦੀ, ਐਡਵੋਕੇਟ ਵਿਸ਼ਾਲ ਸ਼ਰਮਾ ਅਤੇ ਸੁਰਿੰਦਰ ਸੁੰਨੜ ਆਦਿਨੇ ਉਚੇਰੀ ਸਿੱਖਿਆ ਸਿੱਖਿਆ ਦੇ ਹਵਾਲੇ ਨਾਲ ਕਿਹਾ ਕਿ„ਸਾਇੰਸ, ਇਕਨਾਮਿਕਸ, ਕਨੂੰਨ ਅਤੇ ਤਕਨੀਕੀ ਸਿੱਖਿਆ ਵਰਗੇ ਵਿਸ਼ਿਆਂ ਦੀ ਪੜ੍ਹਾਈ ਮਾਤ ਭਾਸ਼ਾ ਵਿਚ ਕਰਨ ਲਈ ਸਰਕਾਰਾਂ ਨੂੰ ਪੜ੍ਹਨ ਸਮੱਗਰੀ ਦਾ ਬੰਦੋਬਸਤ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ ਉਹਨਾਂ ਇਹ ਵੀ ਕਿਹਾ ਕਿ ਸਰਕਾਰਾਂ ਨੂੰ ਸਿਖਿਆ ਨੀਤੀ ਤੇ ਵਾਰ ਵਾਰ ਤਜਰਬੇ ਕਰਨ ਦੀ ਬਜਾਏ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਵਸੀਲੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਆਪਣੇ ਸੂਬੇ ਵਿਚ ਹੀ ਰੋਜੀ ਰੋਟੀ ਕਮਾ ਸਕੇ। ਪ੍ਰਧਾਨਗੀ ਭਾਸ਼ਣ ਦੇਂਦਿਆਂ ਡਾ ਲਖਵਿੰਦਰ ਜੌਹਲ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਇਸੇ ਤਰਜ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੀ ਪੰਜਾਬੀ ਵਿਦਵਾਨਾਂ ਕੋਲੋਂ ਮੈਡੀਕਲ ਸਾਇੰਸ ਦੇ ਸਬਦਾਂ ਦਾ ਪੰਜਾਬੀਕਰਣ ਕਰਵਾ ਰਹੀ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਵਰਗਸ ਸਲਾਮਤ ਅਤੇ ਮੈਂਬਰ ਕਾਰਜਕਾਰਨੀ ਸ਼ੈਲਿੰਦਰਜੀਤ ਰਾਜਨ ਨੇ ਸਭ ਦਾ ਧੰਨਵਾਦ ਕੀਤਾ । ਹੋਰਨਾਂ ਤੋਂ ਇਲਾਵਾ ਪ੍ਰਿੰ ਅੰਕਿਤ ਸਹਿਦੇਵ, ਹਰਜੀਤ ਸੰਧੂੂ, ਸੁਮੀਤ ਸਿੰਘ, ਪ੍ਰਤੀਕ ਸਹਿਦੇਵ, ਗੁਰਮੀਤ ਬਾਜਵਾ, ਪ੍ਰਿੰ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਫ਼ਨਬਸਪ;ਡਾ: ਪਰਮਜੀਤ ਸਿੰਘ ਬਾਠ, ਮੱਖਣ ਸਿੰਘ ਭੈਣੀਵਾਲਾ, ਮੁਖਤਾਰ ਸਿੰਘ ਗਿੱਲ, ਸਤਰਾਜ ਸਿੰਘ ਜਲਾਲਾਂਬਾਦੀ, ਦਿਲਰਾਜ ਸਿੰਘ ਦਰਦੀ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੋਦੇਵਾਲ, ਰਾਜਦਵਿੰਦਰ ਸਿੰਘ ਵੜੈਚ, ਅਮਨਪ੍ਰੀਤ ਸਿੰਘ ਅਠੌਲਾ, ਰਾਜਵਿੰਦਰ ਕੌਰ ਰਾਜ, ਨਵਜੋਤ ਕੌਰ ਨਵੂ ਭੁੱਲਰ, ਮਨਪ੍ਰੀਤ ਕੌਰ ਮਨ ਗੁਰਜੀਤ ਕੌਰ ਅਜਨਾਲਾ, ਹਰਭਜਨ ਖੇਮਕਰਨੀ, ਮੋਹਿਤ ਸਹਿਦੇਵ, ਕੋਮਲ ਸਹਿਦੇਵ, ਰਜਿੰਦਰ ਰਿਖੀ, ਨਵਜੋਤ ਭੁੱਲਰ, ਵਜੀਰ ਸਿੰਘ ਰੰਧਾਵਾ, ਗੁਰਪ੍ਰੀਤ ਰੰਗੀਲਪੁਰ,ਕਰਮ ਸਿੰਘ ਹੁੰਦਲ, ਬਰਕਤ ਵੋਹਰਾ, ਅਮ੍ਰਿਤ ਲਾਲ ਮੰਨਣ, ਬਲਜਦਰ ਮਾਂਗਟ, ਵਿਜੇ ਅਗਨੀਹੋਤਰੀ, ਸੁਖਵੰਤ ਚੇਤਨਪੁਰੀ, ਸੁੱਚਾ ਸਿੰਘ ਪਸਨਾਵਾਲ, ਗੁਲਜ਼ਾਰ ਸਿੰਘ ਖੇੜਾ, ਅਵਤਾਰ ਸਿੰਘ ਗੋਇੰਦਵਾਲ , ਪਰਤਾਪ ਕਠਾਣੀਆ, ਭਗਤ ਨਾਰਾਇਣ, ਓਮ ਪ੍ਰਕਾਸ਼ ਭਗਤ, ਜਾਨੂੰ ਰਾਜ ਕੁਮਾਰ ਰਾਜ, ਡਾ ਜਿੰਦਰ, ਪਰਮਜੀਤ ਕੌਰ, ਪੂਨਮ ਸ਼ਰਮਾ, ਮੀਨਾਕਸ਼ੀ ਅਤੇ ਗੀਤਾ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਅਧਿਆਪਕ ਹਾਜਰ ਸਨ।

LEAVE A REPLY

Please enter your comment!
Please enter your name here